India 18 Feb 2026 AJ DI Awaaj
National Desk :ਦੁਨੀਆ ਭਰ ਵਿੱਚ YouTube ਦੀ ਸੇਵਾ ਬੁੱਧਵਾਰ ਸਵੇਰੇ ਕਰੀਬ ਇੱਕ ਘੰਟੇ ਲਈ ਠੱਪ ਰਹੀ, ਜਿਸ ਕਾਰਨ ਲੱਖਾਂ ਯੂਜ਼ਰ ਵੀਡੀਓ ਨਹੀਂ ਦੇਖ ਸਕੇ। ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਐਪ ਅਤੇ ਵੈੱਬਸਾਈਟ ਦੋਵਾਂ ‘ਤੇ Error Message ਦਿਖਾਈ ਦੇ ਰਿਹਾ ਸੀ ਅਤੇ ਕਈ ਯੂਜ਼ਰਜ਼ ਨੂੰ “Something went wrong” ਦਾ ਸੁਨੇਹਾ ਮਿਲ ਰਿਹਾ ਸੀ।

ਸੇਵਾ ਬੰਦ ਹੋਣ ਦੇ ਨਾਲ ਹੀ ਮਾਈਕ੍ਰੋਬਲੌਗਿੰਗ ਪਲੇਟਫਾਰਮ X ‘ਤੇ #YouTubeDown ਟ੍ਰੈਂਡ ਕਰਨ ਲੱਗਾ। ਯੂਟਿਊਬ ਟੀਮ ਨੇ ਵੀ X ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਪਲੇਟਫਾਰਮ ਐਕਸੈੱਸ ਕਰਨ ਵਿੱਚ ਦਿੱਕਤ ਆ ਰਹੀ ਹੈ ਤਾਂ ਟੀਮ ਇਸ ਸਮੱਸਿਆ ‘ਤੇ ਕੰਮ ਕਰ ਰਹੀ ਹੈ ਅਤੇ ਜਲਦ ਅਪਡੇਟ ਦਿੱਤੀ ਜਾਵੇਗੀ।
ਸ਼ਿਕਾਇਤ ਟ੍ਰੈਕਿੰਗ ਵੈੱਬਸਾਈਟ Downdetector ਮੁਤਾਬਕ ਅਮਰੀਕਾ ਵਿੱਚ 2.8 ਲੱਖ ਤੋਂ ਵੱਧ ਅਤੇ ਭਾਰਤ ਵਿੱਚ 18 ਹਜ਼ਾਰ ਤੋਂ ਜ਼ਿਆਦਾ ਯੂਜ਼ਰਜ਼ ਨੇ ਸਮੱਸਿਆ ਦੀ ਰਿਪੋਰਟ ਕੀਤੀ। ਭਾਰਤ ਵਿੱਚ 74 ਫੀਸਦੀ ਯੂਜ਼ਰਜ਼ ਨੂੰ ਐਪ ਵਰਤਣ ਵਿੱਚ, 16 ਫੀਸਦੀ ਨੂੰ ਵੀਡੀਓ ਸਟ੍ਰੀਮਿੰਗ ਵਿੱਚ ਅਤੇ 10 ਫੀਸਦੀ ਨੂੰ ਵੈੱਬਸਾਈਟ ਖੋਲ੍ਹਣ ਵਿੱਚ ਦਿੱਕਤ ਆਈ।
ਕੰਪਨੀ ਵੱਲੋਂ ਤੁਰੰਤ ਕਾਰਵਾਈ ਤੋਂ ਬਾਅਦ ਸੇਵਾ ਮੁੜ ਬਹਾਲ ਕਰ ਦਿੱਤੀ ਗਈ ਅਤੇ ਹੁਣ ਯੂਟਿਊਬ ਪਹਿਲਾਂ ਵਾਂਗ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ।














