ਮੋਹਾਲੀ 24 July 2025 AJ DI Awaaj
Bollywood Desk – ਲੋਕਪ੍ਰਿਯ ਪੰਜਾਬੀ ਫਿਲਮ ਸੀਰੀਜ਼ ‘ਚੱਲ ਮੇਰਾ ਪੁੱਤ’ ਦੇ ਚੌਥੇ ਭਾਗ ਨੂੰ ਲੈ ਕੇ ਚਰਚਾ ਤੇ ਸਪੱਸ਼ਟਤਾ ਦੀ ਕਮੀ ਦਿਖ ਰਹੀ ਹੈ। ‘ਚੱਲ ਮੇਰਾ ਪੁੱਤ-4’ ਦੀ ਰਿਲੀਜ਼ ਨੂੰ ਲੈ ਕੇ ਅਣਸ਼ਚਿਤਤਾ ਬਣੀ ਹੋਈ ਹੈ, ਕਿਉਂਕਿ ਅਜੇ ਤੱਕ ਇਸਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ ਨਹੀਂ ਮਿਲੀ।
ਇਸ ਫਿਲਮ ਦੀ ਰਿਲੀਜ਼ ਤਾਰੀਖ 1 ਅਗਸਤ ਨਿਧਾਰਤ ਕੀਤੀ ਗਈ ਸੀ, ਪਰ ਹੁਣ ਇਹ ਸੰਭਵ ਹੈ ਕਿ ਮਨਜ਼ੂਰੀ ਦੀ ਉਡੀਕ ਕਰਕੇ ਤਾਰੀਖ ਵਿੱਚ ਬਦਲਾਅ ਹੋ ਸਕਦਾ ਹੈ।
ਫਿਲਮ ਦੇ ਚਰਚਾ ਵਿੱਚ ਹੋਣ ਦਾ ਇੱਕ ਹੋਰ ਮੁੱਖ ਕਾਰਨ ਪਾਕਿ*ਸਤਾ*ਨੀ ਕਲਾਕਾਰਾਂ ਦੀ ਸੰਭਾਵਿਤ ਸ਼ਮੂਲੀਅਤ ਹੈ। ਮਸ਼ਹੂਰ ਪਾਕਿਸਤਾਨੀ ਕੌਮੀ ਕਲਾਕਾਰ ਇਫਤਿਖਾਰ ਠਾਕੁਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਪਿਛਲੇ ਭਾਗਾਂ ਵਾਂਗ, ਇਸ ਵਾਰੀ ਵੀ ਕਈ ਪਾਕਿਸਤਾਨੀ ਅਦਾਕਾਰ ਇਸ ਪ੍ਰਾਜੈਕਟ ਦਾ ਹਿੱਸਾ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਵੀ “ਚੱਲ ਮੇਰਾ ਪੁੱਤ” ਸੀਰੀਜ਼ ਭਾਰਤ ਵਿੱਚ ਰਿਲੀਜ਼ ਨੂੰ ਲੈ ਕੇ ਵਿਵਾਦਾਂ ‘ਚ ਰਹੀ ਹੈ। ਹੁਣ ਦੇਖਣਾ ਇਹ ਰਹਿ ਜਾਂਦਾ ਹੈ ਕਿ ਸੈਂਸਰ ਬੋਰਡ ਸਮੇਂ ਸਿਰ ਮਨਜ਼ੂਰੀ ਦਿੰਦਾ ਹੈ ਜਾਂ ਨਹੀਂ, ਜਾਂ ਫਿਰ ਰਿਲੀਜ਼ ਨੂੰ ਅੱਗੇ ਧਕਿਆ ਜਾਂਦਾ ਹੈ।
ਫਿਲਮ ਪ੍ਰੇਮੀ ਉਮੀਦ ਕਰ ਰਹੇ ਹਨ ਕਿ ਇਹ ਕਾਮੇਡੀ-ਡਰਾਮਾ ਸੀਰੀਜ਼ ਇੱਕ ਵਾਰ ਫਿਰ ਭਾਰਤ ਵਿਚ ਰਿਲੀਜ਼ ਹੋਵੇ ਅਤੇ ਸਰਹੱਦਾਂ ਤੋਂ ਪਰੇ ਦੋਸਤੀਆਂ ਨੂੰ ਪਰਦਿਆਂ ’ਤੇ ਜਿਉਂਦਾ ਕਰੇ।
