ਫਿਲਮ ਉਦਯੋਗ ‘ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਤੇ ਗਾਇਕਾ ਦਾ ਦੇਹਾਂਤ; ਪ੍ਰਸ਼ੰਸਕ ਗਹਿਰੇ ਸਦਮੇ ‘ਚ

13

7November 2025 Aj Di Awaaj

Entertainment Desk ਅਦਾਕਾਰੀ ਨਾਲ ਨਾਲ ਗਾਇਕੀ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੀ ਸੱਤਵੇਂ ਤੇ ਅੱਠਵੇਂ ਦਹਾਕੇ ਦੀ ਮਸ਼ਹੂਰ ਅਦਾਕਾਰਾ ਸੁਲਕਸ਼ਨਾ ਪੰਡਿਤ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 71 ਸਾਲ ਦੀ ਸਨ। ਉਸਦੇ ਭਰਾ ਅਤੇ ਮਸ਼ਹੂਰ ਸੰਗੀਤਕਾਰ ਲਲਿਤ ਪੰਡਿਤ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੁਲਕਸ਼ਨਾ ਨੂੰ ਦਿਲ ਦਾ ਦੌਰਾ ਪਿਆ ਸੀ। 12 ਜੁਲਾਈ 1954 ਨੂੰ ਜਨਮੀ ਸੁਲਕਸ਼ਨਾ ਪੰਡਿਤ ਇਕ ਸੰਗੀਤਕ ਪਰਿਵਾਰ ਨਾਲ ਸਬੰਧਤ ਸਨ।

ਮਹਾਨ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਉਨ੍ਹਾਂ ਦੇ ਚਾਚਾ ਸਨ। ਸੁਲਕਸ਼ਨਾ ਦੀਆਂ ਤਿੰਨ ਭੈਣਾਂ ਤੇ ਤਿੰਨ ਭਰਾ ਹਨ, ਜਿਨ੍ਹਾਂ ਵਿੱਚੋਂ ਭਰਾ ਜਤਿਨ-ਲਲਿਤ ਮਸ਼ਹੂਰ ਸੰਗੀਤਕਾਰ ਜੋੜੀ ਵਜੋਂ ਜਾਣੇ ਜਾਂਦੇ ਹਨ। ਸੁਲਕਸ਼ਨਾ ਨੇ ਸਿਰਫ਼ ਨੌਂ ਸਾਲ ਦੀ ਉਮਰ ਵਿੱਚ ਹੀ ਸੰਗੀਤ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਚਲਤੇ ਚਲਤੇ, ਉਲਝਾਨ, ਅਪਨਾਪਨ ਸਮੇਤ ਕਈ ਫ਼ਿਲਮਾਂ ਵਿੱਚ ਆਪਣੀ ਸੁਰੀਲੀ ਆਵਾਜ਼ ਨਾਲ ਗੀਤ ਗਾਏ।