National 21 Oct 2025 AJ DI Awaaj
Bollywood Desk : ਬਾਲੀਵੁੱਡ ਦੇ ਦਿਗਗਜ ਕੌਮੀਡੀ ਅਦਾਕਾਰ ਅਸਰਾਨੀ ਜੀ ਦੇ ਦੇਹਾਂਤ ਦੀ ਖ਼ਬਰ ਨਾਲ ਸਿਨੇਮਾ ਜਗਤ ਵਿੱਚ ਸ਼ੋਕ ਦੀ ਲਹਿਰ ਹੈ। ਆਪਣੀ ਵਿਲੱਖਣ ਹਾਸ ਰਚਨਾ ਅਤੇ ਅਦਾਕਾਰੀ ਨਾਲ ਉਨ੍ਹਾਂ ਨੇ ਪੀੜੀਆਂ ਤੱਕ ਦਰਸ਼ਕਾਂ ਨੂੰ ਹੰਸਾਇਆ ਤੇ ਮਨੋਰੰਜਿਤ ਕੀਤਾ। ਸ਼ੋਲੇ, ਬਾਵਰਚੀ ਵਰਗੀਆਂ ਅਮਰ ਫ਼ਿਲਮਾਂ ‘ਚ ਉਨ੍ਹਾਂ ਦੇ ਕਿਰਦਾਰ ਹਮੇਸ਼ਾਂ ਯਾਦ ਰਹਿਣਗੇ।
ਅਸਰਾਨੀ ਜੀ ਭਾਰਤੀ ਸਿਨੇਮਾ ਦੇ ਉਹ ਸਤੰਭ ਸਨ ਜਿਨ੍ਹਾਂ ਨੇ ਹਾਸੇ ਅਤੇ ਭਾਵਨਾਵਾਂ ਦਾ ਅਜਿਹਾ ਸੁਮੇਲ ਪੇਸ਼ ਕੀਤਾ ਜੋ ਸਦਾ ਲੋਕਾਂ ਦੇ ਦਿਲਾਂ ਵਿੱਚ ਗੂੰਜਦਾ ਰਹੇਗਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਪ੍ਰਭੂ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖ਼ਸ਼ੇ।
