ਵਿਰਾਟ ਕੋਹਲੀ ਨੇ ਤੁਰੰਤ ਪ੍ਰਭਾਵ ਨਾਲ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਉਸਨੇ ਇੰਸਟਾਗ੍ਰਾਮ ‘ਤੇ ਲਿਖਿਆ:
“ਇਸ ਗੱਲ ਨੂੰ 14 ਸਾਲ ਹੋ ਗਏ ਹਨ ਜਦੋਂ ਮੈਂ ਪਹਿਲੀ ਵਾਰ ਟੈਸਟ ਕ੍ਰਿਕਟ ਵਿੱਚ ਬੈਗੀ ਬਲੂ ਪਹਿਨਿਆ ਸੀ। ਸੱਚ ਪੁੱਛੋ ਤਾਂ ਕਦੇ ਸੋਚਿਆ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਤਰ੍ਹਾਂ ਦੇ ਸਫਰ ‘ਤੇ ਲੈ ਜਾਵੇਗਾ। ਇਹ ਨੇ ਮੈਨੂੰ ਪਰਖਿਆ, ਘੜਿਆ ਅਤੇ ਐਸੀਆਂ ਸਿੱਖਿਆਵਾਂ ਦਿੱਤੀਆਂ ਜੋ ਮੈਂ ਜੀਵਨ ਭਰ ਨਾਲ ਲੈ ਕੇ ਜਾਵਾਂਗਾ। ਟੈਸਟ ਕ੍ਰਿਕਟ ਵਿੱਚ ਸਫੈਦ ਜਰਸੀ ਪਾ ਕੇ ਖੇਡਣ ਦਾ ਆਪਣਾ ਹੀ ਇੱਕ ਗਹਿਰਾ ਅਨੁਭਵ ਹੁੰਦਾ ਹੈ। ਲੰਬੇ ਦਿਨ, ਖਾਮੋਸ਼ ਮਿਹਨਤ, ਉਹ ਛੋਟੇ ਛੋਟੇ ਲਹਿਜ਼ੇ ਜੋ ਕਿਸੇ ਨੂੰ ਨਹੀਂ ਦਿਸਦੇ ਪਰ ਸਦਾ ਲਈ ਮਨ ਵਿਚ ਵੱਸ ਜਾਂਦੇ ਹਨ।”
