16 ਫਰਵਰੀ Aj Di Awaaj
ਅਜਿਹਾ ਨਹੀਂ ਹੋਇਆ ਤੇ ਰਜਤ ਨੂੰ ਟੀਮ ਦੀ ਕਪਤਾਨੀ ਸੌਂਪ ਦਿੱਤੀ ਗਈ। ਭਾਰਤ ਦੇ ਸਾਬਕਾ ਕਪਤਾਨ ਤੇ ਚੀਫ ਸਿਲੈਕਟਰ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ ਨੇ ਦੱਸਿਆ ਕਿ ਕੋਹਲੀ ਨੇ ਕਿਉਂ ਆਰਸੀਬੀ ਦੀ ਕਪਤਾਨੀ ਨਹੀਂ ਲਈ ਹੈ। IPL ਫਰੈਂਚਾਈਜੀ ਰਾਇਲ ਚੈਲੇਂਜਰਸ ਬੇਗਲੁਰੂ ਨੇ ਹਾਲ ਹੀ ਵਿੱਚ ਆਪਣੇ ਨਵੇਂ ਕਪਤਾਨ ਦਾ ਐਲਾਨ ਕੀਤਾ। ਮੱਧ ਪ੍ਰਦੇਸ਼ ਦੇ ਖਿਡਾਰੀ ਰਜਤ ਪਾਟੀਦਾਰ ਨੂੰ ਟੀਮ ਨੇ ਆਪਣਾ ਨਵਾਂ ਕਪਤਾਨ ਬਣਾਇਆ ਹੈ। ਇਹ ਫੈਨਜ਼ ਨੂੰ ਹੈਰਾਨ ਵਾਲਾ ਸੀ ਪਰ ਇਸ ਤਰ੍ਹਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਵਿਰਾਟ ਕੋਹਲੀ ਇੱਕ ਵਾਰ ਫਿਰ ਇਸ ਟੀਮ ਨੂੰ ਸੰਭਾਲ ਸਕਦੇ ਹਨ। ਅਜਿਹਾ ਨਹੀਂ ਹੋਇਆ ਤੇ ਰਜਤ ਨੂੰ ਟੀਮ ਦੀ ਕਪਤਾਨੀ ਸੌਂਪ ਦਿੱਤੀ ਗਈ। ਭਾਰਤ ਦੇ ਸਾਬਕਾ ਕਪਤਾਨ ਤੇ ਚੀਫ ਸਿਲੈਕਟਰ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ ਨੇ ਦੱਸਿਆ ਕਿ ਕੋਹਲੀ ਨੇ ਕਿਉਂ ਆਰਸੀਬੀ ਦੀ ਕਪਤਾਨੀ ਨਹੀਂ ਲਈ ਹੈ। ਕੋਹਲੀ ਨੇ ਸਾਲ 2021 ਵਿੱਚ ਇਸ ਟੀਮ ਦੀ ਕਪਤਾਨੀ ਛੱਡੀ ਸੀ। 2013 ਤੋਂ ਉਹ ਇਸ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਸੀ ਤੇ ਦੋ ਵਾਰ ਟੀਮ ਨੂੰ ਫਾਈਨਲ ਵਿੱਚ ਵੀ ਲੈ ਗਿਆ ਸੀ ਪਰ ਟਰਾਫੀ ਨਹੀਂ ਦਵਾ ਸਕਿਆ।
ਸ਼੍ਰੀਕਾਂਤ ਨੇ ਦੱਸੀ ਵਜ੍ਹਾ ਸ਼੍ਰੀਕਾਂਤ ਨੇ ਕਿਹਾ ਕਿ ਕੋਹਲੀ ਨੂੰ ਜੇ ਕਪਤਾਨੀ ਮਿਲਦੀ ਤਾਂ ਉਸ ਨੇ ਕਪਤਾਨੀ ਨਹੀਂ ਲੈਣੀ ਸੀ ਕਿਉਂਕਿ ਉਹ ਆਪਣੀ ਬੈਟਿੰਗ ‘ਤੇ ਫੋਕਸ ਕਰਨਾ ਚਾਹੁੰਦਾ ਹੈ।
ਸ਼੍ਰੀਕਾਂਤ ਨੇ ਕਿਹਾ ਕਿ “ਰਜਤ ਪਾਟੀਦਾਰ ਵਧੀਆ ਆਪਸ਼ਨ ਹੈ। ਉਸ ਕੋਲ ਆਈਪੀਐਲ ਦਾ ਚੰਗਾ ਅਨੁਭਵ ਹੈ। ਉਸ ਦੇ ਨਾਲ ਚੰਗੀ ਗੱਲ ਇਹ ਹੈ ਕਿ ਉਸ ਤੋਂ ਜ਼ਿਆਦਾ ਉਮੀਦਾਂ ਨਹੀਂ ਹੋਣਗੀਆਂ। ਜਦੋਂ ਧੋਨੀ ਨੂੰ 2007 ਵਿੱਚ ਕਪਤਾਨ ਬਣਾਇਆ ਗਿਆ ਸੀ ਤਾਂ ਕਿਸੇ ਨੂੰ ਉਮੀਦ ਨਹੀਂ ਸੀ।
ਪਹਿਲੇ ਖਿਤਾਬ ਦਾ ਇੰਤਜ਼ਾਰ ਸਾਲ 2021 ਸੀਜ਼ਨ ਤੋਂ ਬਾਅਦ ਕੋਹਲੀ ਨੇ ਆਰਸੀਬੀ ਦੀ ਕਪਤਾਨੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਮੇਗਾ ਨਿਲਾਮੀ ਵਿੱਚ ਟੀਮ ਨੇ ਸਾਊਥ ਅਫਰੀਕਾ ਫਾਫ ਡੂ ਪਲੇਸੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਤੇ ਉਸ ਨੂੰ ਕਪਤਾਨ ਵੀ ਬਣਾਇਆ। ਉਸ ਦੀ ਕਪਤਾਨੀ ਵਿਚ ਵੀ ਟੀਮ ਟਰਾਫੀ ਨਹੀਂ ਜਿੱਤ ਸਕੀ। ਕੋਹਲੀ ਦੀ ਕਪਤਾਨੀ ਵਿੱਚ ਵੀ ਟੀਮ ਨੂੰ ਖਿਤਾਬ ਨਹੀਂ ਮਿਲ ਸਕਿਆ ਸੀ। ਆਰਸੀਬੀ ਦੇ ਫੈਨਜ਼ ਨੂੰ ਉਮੀਦ ਹੋਵੇਗੀ ਕਿ ਰਜਤ ਪਾਟੀਦਾਰ ਦੀ ਕਪਤਾਨੀ ਵਿੱਚ 17 ਸਾਲ ਦਾ ਇੰਤਜ਼ਾਰ ਖ਼ਤਮ ਹੋਵੇਗਾ।
