ਲੁਧਿਆਣਾ 10 ਮਾਰਚ 2025 Aj Di Awaaj
ਗਿਆਸਪੁਰ ਇਲਾਕੇ ਵਿੱਚ ਐਤਵਾਰ ਰਾਤ ਦੇ ਸਮੇਂ 20 ਤੋਂ ਵੱਧ ਬਦਮਾਸ਼ਾਂ ਨੇ ਭਾਰੀ ਗੁੰਡਾਗਰਦੀ ਕਰਕੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ। ਇਨ੍ਹਾਂ ਹਮਲਾਵਰਾਂ ਨੇ ਵੱਖ-ਵੱਖ ਘਰਾਂ ‘ਤੇ ਹਮਲਾ ਕਰਦਿਆਂ ਇਟਾਂ ਅਤੇ ਪੱਥਰ ਚੱਲਾਏ, ਜਿਸ ਨਾਲ ਲੋਕਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਉਹਨਾਂ ਨੇ ਘਰਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਖੜ੍ਹੇ ਵਾਹਨਾਂ ਦੀ ਵੀ ਭੰਨਤੋੜ ਕੀਤੀ।ਮਾਨਿਆ ਜਾ ਰਿਹਾ ਹੈ ਕਿ ਇਹ ਹਮਲਾ ਇੱਕ ਪੂਰਵ ਕ੍ਰਿਯਾ ਦਾ ਹਿਸਾ ਸੀ, ਕਿਉਂਕਿ ਕੁਝ ਸਥਾਨਕ ਲੋਕਾਂ ਨੇ ਇੱਕ ਨੌਜਵਾਨ ਨੂੰ ਬਦਮਾਸ਼ਾਂ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਚਾ ਲਿਆ ਸੀ। ਇਸ ਤੋਂ ਬਾਅਦ ਬਦਮਾਸ਼ਾਂ ਨੇ ਇਲਾਕੇ ‘ਤੇ ਹਮਲਾ ਕਰਕੇ ਪੰਜ ਤੋਂ ਸੱਤ ਘਰਾਂ ਨੂੰ ਨਿਸ਼ਾਨਾ ਬਣਾਇਆ।ਮਲਾਵਰਾਂ ਨੇ ਨਾ ਕੇਵਲ ਘਰਾਂ ਦੇ ਸ਼ੀਸ਼ੇ ਤੋੜੇ, ਸਗੋਂ ਵਾਹਨਾਂ ‘ਤੇ ਪੱਥਰ ਸੁੱਟੇ ਅਤੇ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਹਾਲਾਂਕਿ ਇਹ ਹਮਲਾ ਕਰਨ ਵਾਲੇ ਬਦਮਾਸ਼ਾਂ ਦੀ ਪਹਚਾਣ ਨਹੀਂ ਹੋ ਸਕੀ, ਪਰ ਇਲਾਕੇ ਵਿੱਚ ਇਸ ਘਟਨਾ ਨੇ ਕਾਫੀ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
