ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਕੀਤਾ ਗਿਆ ਟੀਕਾਕਰਨ

15

ਸ੍ਰੀ ਅਨੰਦਪੁਰ ਸਾਹਿਬ 12 ਫਰਵਰੀ 2026 AJ DI Awaaj

Punjab Desk : ਭਾਈ ਜੈਤਾ ਜੀ ਸਬ ਡਵੀਜ਼ਨਲ ਹਸਪਤਾਲ਼ ਸ਼੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ  ਡਾ.ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਡਾ.ਨਵਰੂਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਵਲ੍ਹੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਦੀ ਕਵਰੇਜ਼ ਨੂੰ ਵਧਾਉਣ  ਦੇ ਉਦੇਸ਼ ਨਾਲ਼ 9 ਫਰਵਰੀ ਤੋਂ 14 ਫਰਵਰੀ ਤੱਕ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।

      ਇਸ ਤਹਿਤ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਲੋਦੀਪੁਰ ਵਾਰਡ ਨੰਬਰ 12, ਮੁਹੱਲਾ ਫਤਿਹਗੜ੍ਹ ਸਾਹਿਬ, ਮੁਹੱਲਾ ਬੜੀ ਸਰਕਾਰ, ਵੀ.ਆਈ.ਪੀ ਰੋਡ, ਮੁਹੱਲਾ ਮਟੋਰ,  ਏਰੀਏ ਵਿੱਚ ਮਾਈਗ੍ਰੇਟਰੀ, ਸਲੰਮ ਅਤੇ ਹੋਰ ਹਾਈ ਰਿਸਕ ਏਰੀਏ ਦੀਆਂ ਉਹਨਾਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਟੀਕੇ ਲਗਾਏ ਗਏ ਜੋ ਰੋਟੀਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ। ਉਹਨਾਂ ਅਪੀਲ ਕੀਤੀ ਕਿ ਜਿਹੜੇ ਸਾਰੇ ਲੋਕ ਇਸ ਟੀਕਾਕਰਨ ਹਫਤੇ ਦਾ ਲਾਭ ਲੈਣ ਅਤੇ ਆਪਣੇ ਆਸ-ਪਾਸ ਵੀ ਇਹ ਧਿਆਨ ਰੱਖਣ ਕਿ ਕੋਈ ਵੀ ਬੱਚਾ ਜੇ ਰੋਟੀਨ ਟੀਕਾਕਰਨ ਅਨੁਸਾਰ ਟੀਕੇ ਤੋਂ ਵਾਂਝਾ ਹੈ ਤਾਂ ਉਹ ਉਹਨਾਂ ਨੂੰ ਜਾਣਕਾਰੀ ਦੇਣ। ਮਾਵਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਅਤੇ ਮੌਤ ਦਰ ਨੂੰ ਘਟਾਉਣ ਦੇ ਮਕਸਦ ਨਾਲ਼ ਹਰ ਸਿਹਤ ਕਰਮਚਾਰੀਆਂ ਵਲ੍ਹੋਂ ਹਰ ਬੁੱਧਵਾਰ ਨੂੰ ਵੱਖ-ਵੱਖ ਸ਼੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਰਕਾਰੀ ਹਸਪਤਾਲ  ਵਿੱਚ ਮਮਤਾ ਦਿਵਸ ਲਗਾ ਕੇ ਟੀਕਾਕਰਨ ਕੀਤਾ ਜਾਂਦਾ ਹੈ। ਅੱਜ ਦੀ ਟੀਮ ਦੀ ਅਗਵਾਈ ਸੀਮਾ ਦੇਵੀ ਐਲ.ਐਚ.ਵੀ ਵਲ੍ਹੋਂ ਆਪਣੇ ਟੀਮ ਮੈਂਬਰਾਂ ਸੁੱਚਾ ਸਿੰਘ, ਵਰਿੰਦਰ ਕੁਮਾਰ, ਆਸ਼ਾ ਵਰਕਰਾਂ ਸਰੋਜ ਕੁਮਾਰੀ, ਨਿਰਮਲਾ ਦੇਵੀ, ਕੁਲਵੰਤ ਕੌਰ, ਪੁਨੀਤ ਕੌਰ, ਪੂਨਮ ਰਾਣੀ ਨਾਲ਼ ਮਿਲ ਕੇ ਕੀਤੀ ਗਈ