03 ਦਸੰਬਰ, 2025 ਅਜ ਦੀ ਆਵਾਜ਼
Education Desk: ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਸਿਵਲ ਸੇਵਾ ਪਰੀਖਿਆ (CSE) ਮੇਨਜ਼ 2025 ਪਾਸ ਕਰਨ ਵਾਲੇ ਉਮੀਦਵਾਰਾਂ ਲਈ ਇੱਕ ਮਹੱਤਵਪੂਰਨ ਅੱਪਡੇਟ ਜਾਰੀ ਕੀਤਾ ਹੈ। ਕਮਿਸ਼ਨ ਨੇ ਇੰਟਰਵਿਊ, ਅਰਥਾਤ ਪਰਸਨਾਲਿਟੀ ਟੈਸਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਮੇਨਜ਼ ਪਰੀਖਿਆ ਕਵਾਲੀਫਾਈ ਕੀਤੀ ਹੈ, ਉਹ ਆਪਣੇ ਇੰਟਰਵਿਊ ਦੀ ਤਾਰੀਖ ਅਤੇ ਸਮਾਂ UPSC ਦੀ ਅਧਿਕਾਰਕ ਵੈਬਸਾਈਟ upsc.gov.in ’ਤੇ ਚੈੱਕ ਕਰ ਸਕਦੇ ਹਨ।
ਕਮਿਸ਼ਨ ਅਨੁਸਾਰ UPSC CSE ਇੰਟਰਵਿਊ 8 ਦਸੰਬਰ 2025 ਤੋਂ ਸ਼ੁਰੂ ਹੋਣਗੇ। ਉਮੀਦਵਾਰਾਂ ਨੂੰ ਇੰਟਰਵਿਊ ਦੀ ਤਾਰੀਖ, ਸਮੇਂ ਅਤੇ ਸਥਾਨ ਬਾਰੇ ਜਾਣਕਾਰੀ ਅਧਿਕਾਰਕ ਸ਼ਡਿਊਲ ’ਚ ਪ੍ਰਾਪਤ ਹੋ ਜਾਵੇਗੀ। ਇਸਦੇ ਨਾਲ ਇੰਟਰਵਿਊ ਕਾਲ ਲੇਟਰ ਵੀ ਜਲਦ ਜਾਰੀ ਕੀਤੇ ਜਾਣਗੇ।














