ਮੋਗਾ ‘ਚ ਬੇਕਾਬੂ ਸਕਾਰਪੀਓ ਦੁਕਾਨ ‘ਚ ਵੜੀ, 22 ਸਾਲਾ ਨੌਜਵਾਨ ਦੀ ਮੌ*ਤ

11

ਮੋਗਾ 19 Feb 2026 AJ DI Awaaj

Punjab Desk :  ਪਿੰਡ ਧੱਲੇਕੇ ਵਿੱਚ ਬੀਤੀ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਘਰ ਨਾਲ ਲੱਗੀ ਕਰਿਆਨੇ ਦੀ ਦੁਕਾਨ ਵਿੱਚ ਜਾ ਵੜੀ। ਹਾਦਸੇ ਵਿੱਚ 22 ਸਾਲਾ ਨੌਜਵਾਨ ਸੁਖਬੀਰ ਸਿੰਘ ਦੀ ਮੌ*ਤ ਹੋ ਗਈ।

ਜਾਣਕਾਰੀ ਮੁਤਾਬਕ ਰਾਤ ਕਰੀਬ 10 ਵਜੇ ਸੁਖਬੀਰ ਸਿੰਘ ਦੁਕਾਨ ਤੋਂ ਦੁੱਧ ਖਰੀਦਣ ਗਿਆ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਸਕਾਰਪੀਓ ਨੇ ਪਹਿਲਾਂ ਉਸਨੂੰ ਟੱਕਰ ਮਾਰੀ ਅਤੇ ਫਿਰ ਦੁਕਾਨ ਅੰਦਰ ਦਾਖ਼ਲ ਹੋ ਕੇ ਪਲਟ ਗਈ। ਇਹ ਸਾਰੀ ਘਟਨਾ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਹਾਦਸੇ ਵੇਲੇ ਗੱਡੀ ਵਿੱਚ ਪੰਜ ਨੌਜਵਾਨ ਸਵਾਰ ਸਨ। ਚਾਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਦਕਿ ਇੱਕ ਨੂੰ ਸਥਾਨਕ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਗੱਡੀ ਸਵਾਰ ਨੌਜਵਾਨ ਨਸ਼ੇ ਵਿੱਚ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਮ੍ਰਿ*ਤਕ ਦੇ ਪਰਿਵਾਰ ਅਨੁਸਾਰ ਸੁਖਬੀਰ ਸਿੰਘ ਸੈਲੂਨ ਦਾ ਕੰਮ ਕਰਦਾ ਸੀ। ਉਹ ਵਿਆਹੁਤਾ ਸੀ ਅਤੇ ਉਸਦਾ ਤਿੰਨ ਸਾਲ ਦਾ ਪੁੱਤਰ ਹੈ। ਜਖਮੀ ਹਾਲਤ ਵਿੱਚ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌ*ਤ ਹੋ ਗਈ।