ਰੂਪਨਗਰ, 03 ਦਸੰਬਰ 2025 AJ DI Awaaj
Punjab Desk : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਨਗਰ ਸ਼੍ਰੀਮਤੀ ਰਜਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇੱਕ ਲਵਾਰਿਸ ਬੱਚਾ ਜੋ ਕਿ ਆਪਣਾ ਨਾਮ ਅਲੋਕ ਉਰਫ ਕਰਨ ਪੁੱਤਰ ਸ਼੍ਰੀ ਉਮੇਸ਼ ਵਾਸੀ ਰੋਹਤਕ (ਹਰਿਆਣਾ) ਦਾ ਦੱਸ ਰਿਹਾ ਹੈ, ਜਿਸ ਦਾ ਰੰਗ ਸਾਵਲਾ ਉਮਰ 8 ਸਾਲ ਦੇ ਕਰੀਬ ਹੈ ਮਿਤੀ 01 ਦਸੰਬਰ 2025 ਨੂੰ ਰੇਲਵੇ ਸਟੇਸ਼ਨ ਨੰਗਲ ਡੈਮ ਜ਼ਿਲ੍ਹਾ ਰੂਪਨਗਰ ਤੋਂ ਰੇਲਵੇ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ।
ਸ਼੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਬਾਲ ਭਲਾਈ ਕਮੇਟੀ ਰੂਪਨਗਰ ਦੇ ਹੁਕਮਾਂ ਨਾਲ ਹੈਵਨਲੀ ਏਂਜਲਸ ਚਿਲਡਰਨ ਹੋਮ ਦੋਰਾਹਾ ਵਿਖੇ ਸ਼ੈਲਟਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਰੋਜਨਾਮਤਾ ਨੰ. 16 ਮਿਤੀ 01.01.2025 ਰੇਲਵੇ ਸੁਰੱਖਿਆ ਬੱਲ ਪੋਸਟ, ਨੰਗਲ ਡੈਮ ਜ਼ਿਲ੍ਹਾ ਰੂਪਨਗਰ ਵਿਖੇ ਦਰਜ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਬੱਚੇ ਬਾਰੇ ਕਿਸੇ ਨੂੰ ਕੋਈ ਸੂਚਨਾ ਮਿਲੇ ਤਾਂ ਤੁਰੰਤ 01881-222299, 9779772374, 9417403162 ਅਤੇ 7888924850 ਫੋਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਇਸ ਸਬੰਧੀ ਕੋਈ ਸੂਚਨਾਂ ਪ੍ਰਾਪਤ ਨਹੀਂ ਹੁੰਦੀ ਹੈ ਤਾਂ ਬੱਚੇ ਨੂੰ ਅਡਾਪਸ਼ਨ ਲਈ ਭੇਜ ਦਿੱਤਾ ਜਾਵੇਗਾ।














