ਭਾਰਤ ਦੇ ਰਾਸ਼ਟਰੀ ਚਿੰਨ੍ਹ ਦੀ ਅਣਅਧਿਕਾਰਤ ਵਰਤੋਂ ਗੈਰਕਾਨੂੰਨੀ

28

ਮਾਲੇਰਕੋਟਲਾ 05 ਅਗਸਤ 2025AJ DI Awaaj

  Punjab Desk :ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਪੱਤਰ ਦੀਆਂ ਹਦਾਇਤਾਂ ਜੋ ਕਿ ਕਰਨਾਟਕਰ ਹਾਈਕੋਰਟ ਦੇ ਹੁਕਮਾਂ ਦੇ ਮੱਦੇਨਜਰ ਜਾਰੀ ਕੀਤੀਆਂ ਗਈਆਂ ਹਨ ਤਹਿਤ ਭਾਰਤ ਦੇ ਰਾਸ਼ਟਰੀ ਚਿੰਨ੍ਹ (ਸਾਰਨਾਥ ਦੀ ਸਿੰਹ ਮੂਰਤੀ) ਦੀ ਅਣਅਧਿਕਾਰਤ ਵਰਤੋਂ ਕਰਨਾ ਗੈਰ ਕਾਨੂੰਨੀ ਹੈ।

 ਕੋਈ ਵੀ ਵਿਅਕਤੀ ਜੋ ਇਸ ਦੀ ਵਰਤੋਂ ਲਈ ਅਧਿਕਾਰਤ ਨਹੀਂ ਹੈ ਤੋਂ ਬਿਨ੍ਹਾਂ ਆਪਣੇ ਲੈਟਰ ਪੈਡ, ਨੰਬਰ ਪਲੇਟ, ਸਟੇਸ਼ਨਰੀ ਜਾਂ ਕਿਸੇ ਵੀ ਹੋਰ ਸਥਾਨ ਤੇ ਇਸ ਚਿੰਨ ਦੀ ਵਰਤੋਂ ਕਰਦਾ ਹੈ ਤਾਂ ਇਹ ਸਟੇਟ ਐਂਬਲਮ ਆਫ ਇੰਡੀਆ (ਪ੍ਰੋਹਿਬਿਸ਼ਨ ਆਫ ਇੰਪਰੋਪਰ ਯੂਜ) ਐਕਟ 2005 ਅਤੇ ਸਟੇਟ ਐਂਬਲਮ ਆਫ ਇੰਡੀਆ ( ਰੈਗੁਲੇਸ਼ਨ ਆਫ ਯੂਜ) ਰੂਲ 2007 (ਸੋਧ 2010) ਤਹਿਤ ਗੈਰ ਕਾਨੂੰਨੀ ਹੈ।