ਉਦਭਵ ਆਵਾਸ ਦੀ ਦੋ ਵਿਦਿਆਰਥਿਨੀਆਂ ਰਮਨਦੀਪ ਤੇ ਅਨੂ ਐਸ਼ਮੀਨ ਸਨਮਾਨਿਤ

68

ਫਾਜ਼ਿਲਕਾ 20 ਮਈ 2025 Aj Di awaaj

ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ ਨੇ ਦਸਵੀਂ ਜਮਾਤ ਵਿੱਚੋਂ ਚੰਗੇ ਅੰਕ ਹਾਸਲ ਕਰਨ ਤੇ ਰਮਨਦੀਪ ਕੌਰ ਅਤੇ ਅਨੂਐਸ਼ਮੀਨ ਨੂੰ ਬੱਚੀਆਂ ਦੀ ਹੌਸਲਾਂ ਅਫਜ਼ਾਈ ਕਰਦਿਆਂ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ ਲੜਕੀਆਂ ਦਾ ਮੂੰਹ ਮਿਠਾ ਕਰਵਾਇਆ।

ਡਿਪਟੀ ਕਮਿਸ਼ਨਰ ਨੇ ਬੱਚੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਬੱਚੀਆ ਸਿਖਿਆ ਦੇ ਖੇਤਰ ਵਿਚ ਮੱਲਾਂ ਮਾਰ ਰਹੀਆ ਹਨ। ਉਨ੍ਹਾਂ ਕਿਹਾ ਕਿ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੁਕਾਬਲੇ ਨੂੰ ਅਸਾਨੀ ਨਾਲ ਜਿਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਇਹ ਦੋਨੋ ਬੱਚੀਆਂ ਬੇ-ਸਹਾਰਾ ਅਤੇ ਅਨਾਥ ਬੱਚੀਆਂ ਲਈ ਚਲਾਏ ਜਾ ਰਹੇ ਸੀ.ਸੀ.ਆਈ ਉਦਭਵ ਆਵਾਸ ਅਬੋਹਰ ਵਿਚ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਚੁਣੌਤੀ ਵੀ ਉਨ੍ਹਾਂ ਨੂੰ ਆਪਣੀ ਮੰਜਲ ਨੁੰ ਪਾਉਣ ਲਈ ਰੋਕ ਨਹੀਂ ਸਕਦੀ। ਉਨ੍ਹਾਂ ਬੱਚੀਆਂ ਨੂੰ ਉਚੇਰੀ ਪੜ੍ਹਾਈ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰੀਤੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ 0 ਤੋਂ 18 ਸਾਲ ਤੱਕ ਦੀ ਲੜਕੀਆਂ ਲਈ ਚੱਲ ਰਹੇ ਸੀ.ਸੀ.ਆਈ ਉਦਭਵ ਆਵਾਸ ਅਬੋਹਰ ਵਿੱਚ ਬੇ-ਸਹਾਰਾ ਅਤੇ ਅਨਾਥ ਬੱਚੀਆਂ ਨੂੰ ਰੱਖਿਆ ਜਾਂਦਾ ਹੈ, ਇੱਥੇ ਰਹਿਣ ਵਾਲੇ ਬੱਚੀਆਂ ਲਈ ਰਹਿਣ ਦਾ, ਖਾਣ ਪੀਣ ਅਤੇ ਪੜ੍ਹਾਈ ਦਾ ਕੋਈ ਖਰਚਾ ਨਹੀਂ ਹੈ।

ਇਸ ਮੌਕੇ ਬਾਲ ਸੁਰੱਖਿਆ ਦਫਤਰ ਤੋਂ ਕੋਸ਼ਲ, ਸਿਮਰਨ,ਐਨ.ਜੀ.ਓ ਤੋਂ ਰਜਤ ਲੂਥਰਾ ਅਤੇ ਭੀਮ ਸਿੰਘ ਨਾਲ ਮੌਜੂਦ ਸਨ।