ਅੱਜ ਦੀ ਆਵਾਜ਼ | 08 ਅਪ੍ਰੈਲ 2025
ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਧਾਰਾ ਗੈਂਗ ਨਾਲ ਸਬੰਧਤ ਦੋ ਗੈਂਗਸਟਰ — ਜਸ਼ਨ ਸੰਸ਼ਾਲੂ ਅਤੇ ਅਗਵਾਖ ਸਿੰਘ — ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਹੈ। ਗਿਰਫ਼ਤਾਰੀ ਦੌਰਾਨ ਉਨ੍ਹਾਂ ਕੋਲੋਂ ਇੱਕ .32 ਬੋਰ ਪਿਸਤੌਲ ਅਤੇ 7 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਅਨੁਸਾਰ ਦੋਵੇਂ ਗੈਂਗਸਟਰ ਕਈ ਗੰਭੀਰ ਮਾਮਲਿਆਂ ਵਿੱਚ ਲਪੇਟੇ ਹੋਏ ਹਨ।
