11November 2025 Aj Di Awaaj
Punjab Desk “ਬੇਸ਼ੱਕ ਇਹ ਸਦੀਵੀ ਸੱਚ ਹੈ ਕਿ ਜਿੱਥੇ ਵੀ ਸਤਿਗੁਰੂ ਨੇ ਸਾਡੀ ਚੋਗ਼ ਖਿਲਾਰੀ ਹੋਣੀ ਲਿਖੀ ਹੈ, ਉੱਥੇ ਹੀ ਅਸੀਂ ਚੁੱਗਣੀ ਹੁੰਦੀ ਹੈ। ਇਸ ਚੋਗ਼ ਦਾ ਦੇਸ਼-ਵਿਦੇਸ਼ ਜਾਂ ਹੱਦਾਂ-ਸਰਹੱਦਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ।” ਇਹ ਸ਼ਬਦ ਮਨਮੋਹਨ ਸਿੰਘ ਨੇ ਮਲੇਸ਼ੀਆ ਦੇ ਜਲੱਬੂ ਇਲਾਕੇ ਵਿੱਚ, ਜਿੱਥੇ ਉਹ ਰਬੜ ਅਤੇ ਪਾਮ ਦੀ ਖੇਤੀ ਕਰਦੇ ਵੱਡੇ ਕਿਸਾਨ ਵਜੋਂ ਜਾਣੇ ਜਾਂਦੇ ਹਨ, ਵਿਸ਼ੇਸ਼ ਮੁਲਾਕਾਤ ਦੌਰਾਨ ਕਹੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਡੇਰੇ (ਦਾਦਾ ਜੀ) ਸਾਧੂ ਸਿੰਘ ਸੰਨ 1890 ਵਿੱਚ ਸਿਰਫ 22 ਸਾਲ ਦੀ ਉਮਰ ਵਿੱਚ ਨਗਰੀ ਸਮਬੀਲਨ ਦੀ ਪੁਲਿਸ ਫੋਰਸ ਵਿੱਚ ਭਰਤੀ ਹੋਏ। 21 ਸਾਲ ਦੀਆਂ ਉੱਤਮ ਸੇਵਾਵਾਂ ਦੇ ਬਾਅਦ, 1911 ਵਿੱਚ ਉਹ ਹੌਲਦਾਰੀ (ਸਰਜੰਟ) ਪੈਨਸ਼ਨ ਪ੍ਰਾਪਤ ਕਰ ਲਈ। ਇੱਥੇ ਇਹ ਗੱਲ ਵੀ ਮਾਣ ਨਾਲ ਜ਼ਿਕਰ ਕਰਨ ਵਾਲੀ ਹੈ ਕਿ ਪੁਲਿਸ ਸੇਵਾਵਾਂ ਦਿੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਸਿੱਖੀ ਸਰੂਪ ਭਾਵ ਨੂੰ ਸਦਾ ਸੁਰੱਖਿਅਤ ਰੱਖਿਆ ਅਤੇ ਮਲਾਈਆ ਵਿੱਚ ਆਪਣਾ ਸਤਿਕਾਰ ਬਣਾਇਆ।
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਤਾਂ ਕਿਸੇ ਵੀ ਫੋਰਸ ਵਿੱਚ ਖੁੱਲ੍ਹਾ ਦਾਹੜਾ ਰੱਖਣਾ ਮੁਸ਼ਕਿਲ ਹੈ, ਪਰ ਉਨ੍ਹਾਂ ਆਪਣੀਆਂ ਸਮਰਪਿਤ ਸੇਵਾਵਾਂ ਨਾਲ ਐਨਾ ਉੱਚਾ ਮਾਣ ਬਣਾਇਆ ਕਿ ਮਲਾਈਆ ਪੁਲਿਸ ਅਧਿਕਾਰੀਆਂ ਨੇ ਕਦੇ ਉਨ੍ਹਾਂ ਦੇ ਦਾਹੜੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਲਈ ਉਨ੍ਹਾਂ ਨੂੰ ਪੰਥ ਦਰਦੀ ਜਥੇਬੰਦੀਆਂ ਵੱਲੋਂ “ਕ੍ਰਿਪਾਨ ਬਹਾਦਰ” ਅਤੇ “ਦਾਹੜਾ ਬਹਾਦਰ” ਦੇ ਸਨਮਾਨ ਨਾਲ ਸਤਿਕਾਰਿਆ ਗਿਆ।
ਇੱਥੇ ਮਲਾਈਆ ਵਿੱਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ, ਪਰ ਸਿੰਘ ਸਭਾ ਲਹਿਰ ਦੇ ਪ੍ਰਚਾਰ ਦਾ ਪ੍ਰਭਾਵ ਦੇਸ਼-ਵਿਦੇਸ਼ ਤੱਕ ਫੈਲ ਗਿਆ।














