ਟਰੰਪ ਦੀ ਚੇਤਾਵਨੀ: 2-3 ਹਫਤਿਆਂ ਵਿੱਚ ਈਰਾਨ ‘ਤੇ ਵੱਡਾ ਹਮਲਾ ਸੰਭਵ

20

International 02 Apr 2026 AJ DI Awaaj

International Desk :   ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਨੂੰ ਈਰਾਨ ਨਾਲ ਚੱਲ ਰਹੇ ਟਕਰਾਅ ਵਿੱਚ ਬੜੀ ਸਫਲਤਾ ਮਿਲੀ ਹੈ ਅਤੇ ਈਰਾਨ ਦੀ ਮਿਜ਼ਾਈਲ, ਡ੍ਰੋਨ ਤੇ ਸਮੁੰਦਰੀ ਫੌਜੀ ਸਮਰੱਥਾ ਕਾਫੀ ਹੱਦ ਤੱਕ ਨੁਕਸਾਨੀ ਹੋ ਚੁੱਕੀ ਹੈ।

ਟਰੰਪ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੰਗ ਅਜੇ ਖਤਮ ਨਹੀਂ ਹੋਵੇਗੀ ਅਤੇ ਆਉਣ ਵਾਲੇ 2-3 ਹਫਤਿਆਂ ਵਿੱਚ ਅਮਰੀਕਾ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਈਰਾਨ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਈਰਾਨ ਵਿੱਚ ਸਿਆਸੀ ਬਦਲਾਅ ਆ ਚੁੱਕਾ ਹੈ ਅਤੇ ਨਵੀਂ ਲੀਡਰਸ਼ਿਪ ਪਹਿਲਾਂ ਨਾਲੋਂ ਘੱਟ ਕੱਟੜ ਹੈ। ਇਸ ਦੇ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਈਰਾਨ ਨੂੰ ਪ੍ਰਮਾਣੂ ਤਾਕਤ ਬਣਨ ਨਹੀਂ ਦੇਵੇਗਾ ਅਤੇ ਜ਼ਰੂਰਤ ਪੈਣ ‘ਤੇ ਕੜੇ ਕਦਮ ਚੁੱਕੇ ਜਾਣਗੇ।

ਟਰੰਪ ਨੇ ਹੋਰ ਦੇਸ਼ਾਂ ਨੂੰ ਹੋਰਮੁਜ਼ ਸਟ੍ਰੇਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ ਅਤੇ ਸਾਊਦੀ ਅਰਬ ਤੇ ਬਹਿਰੀਨ ਵਰਗੇ ਸਾਥੀਆਂ ਦਾ ਸਾਥ ਨਿਭਾਉਣ ਦੀ ਗੱਲ ਵੀ ਦੁਹਰਾਈ।