ਫ਼ਰੀਦਕੋਟ 21 ਅਗਸਤ 2025 Aj Di Awaaj
Punjab Desk : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋ “ਖੇਡਾਂ ਵਤਨ ਪੰਜਾਬ ਦੀਆਂ” 2025 ਸੀਜ਼ਨ-4 ਕਰਵਾਈਆ ਜਾ ਰਹੀਆ ਹਨ ਜਿਸ ਤਹਿਤ ਫ਼ਰੀਦਕੋਟ ਵਿਖੇ 22 ਅਗਸਤ ਨੂੰ ਨਹਿਰੂ ਸਟੇਡੀਅਮ ਵਿਖੇ ਟਾਰਚ ਰਿਲੇਅ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਬਲਜਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਓਲੰਪਿਕ ਟਾਰਚ ਮਿਤੀ 22.08.2025 ਨੂੰ ਜਿਲ੍ਹਾ ਫਾਜਿਲਕਾ ਤੋਂ ਗੁਰੂਹਰਸਹਾਏ, ਸਾਦਿਕ ਤੋਂ ਹੁੰਦੇ ਹੋਏ ਫਰੀਦਕੋਟ ਵਿਖੇ ਪਹੁੰਚੇਗੀ ਅਤੇ ਨਹਿਹੂ ਸਟੇਡੀਅਮ ਫ਼ਰੀਦਕੋਟ ਵਿਖੇ ਟਾਰਚ ਰਿਲੇਅ ਦਾ ਸਵਾਗਤ ਪ੍ਰੋਗਰਾਮ ਸ਼ਾਮ 4.30 ਵਜੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਵੱਲੋ ਟਾਰਚ ਨੂੰ ਅੱਗੇ ਮਿਤੀ 23.08.2025 ਨੂੰ ਜਿਲ੍ਹਾ ਫ਼ਿਰੋਜਪੁਰ ਨੂੰ ਸਪੁਰਦ ਕੀਤਾ ਜਾਵੇਗਾ।
