ਤਿਲਹਨ ਫਸਲਾਂ ਵਿੱਚ ਉੱਨਤ ਉਤਪਾਦਨ ਤਕਨਾਲੋਜੀਆਂ ਬਾਰੇ ਤਿੰਨ ਦਿਨਾਂ ਦਾ ਸਿਖਲਾਈ

20

ਅਬੋਹਰ/ਫਾਜ਼ਿਲਕਾ, 11 ਅਗਸਤ 2025 AJ DI Awaaj

Punjab Desk : ਕ੍ਰਿਸ਼ੀ ਵਿਗਿਆਨ ਕੇਂਦਰ, ਫਾਜ਼ਿਲਕਾ (ਸੀਫੈਟ ਅਬੋਹਰ) ਵੱਲੋਂ 11 ਤੋਂ 13 ਅਗਸਤ 2025 ਤੱਕ ਤਿਲਹਨ ਫਸਲਾਂ ਵਿੱਚ ਉੱਨਤ ਉਤਪਾਦਨ ਤਕਨਾਲੋਜੀਆਂ ਅਤੇ ਕਲੱਸਟਰ ਫਰਸਟ ਲਾਈਨ ਡੈਮੋਨਸਟ੍ਰੇਸ਼ਨ ਤਕਨੀਕਾਂ ਬਾਰੇ ਤਿੰਨ ਦਿਨਾਂ ਦਾ ਸਿਖਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਦਾ ਆਯੋਜਨ ਡਾ. ਅਮਿਤ ਨਾਥ ਦੀ ਅਗਵਾਈ ਹੇਠ ਕੀਤਾ ਗਿਆ। ਸਿੱਖਲਾਈ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪ੍ਰਕਾਸ਼ ਚੰਦ ਗੁਜਰ ਅਤੇ ਕੋ-ਕੋਆਰਡੀਨੇਟਰ ਹਰਿੰਦਰ ਸਿੰਘ ਦਹਿਆ ਹਨ। ਇਸ ਮੌਕੇ ‘ਤੇ ਪ੍ਰਥਵੀਰਾਜ ਅਤੇ ਡਾ. ਕਿਸ਼ਨ ਕੁਮਾਰ ਪਟੇਲ ਵੱਲੋਂ ਵੀ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਯੰਤਰਾਂ ਅਤੇ ਉਨ੍ਹਾਂ ਦੀ ਸਹੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸਿਖਲਾਈ ਦੌਰਾਨ ਕਿਸਾਨਾਂ ਨੂੰ ਤਿਲਹਨ ਫਸਲਾਂ ਦੀ ਉੱਚ ਉਤਪਾਦਕ ਕਿਸਮਾਂ, ਬੀਜ ਸੁਰੱਖਿਆ, ਸੰਤੁਲਿਤ ਖਾਦ ਪ੍ਰਬੰਧਨ, ਕੀਟ-ਰੋਗ ਪ੍ਰਬੰਧਨ, ਸਿੰਚਾਈ ਪ੍ਰਣਾਲੀਆਂ ਅਤੇ ਫਸਲਾਂ ਦੀ ਗੁਣਵੱਤਾ ਵਧਾਉਣ ਲਈ ਨਵੀਂ ਵਿਗਿਆਨਕ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਪ੍ਰਦਰਸ਼ਨੀ ਪਲਾਟਾਂ ਦੇ ਲਾਭਾਂ ਬਾਰੇ ਵੀ ਚਰਚਾ ਹੋਈ, ਤਾਂ ਜੋ ਕਿਸਾਨ ਆਪਣੇ ਖੇਤਾਂ ਵਿੱਚ ਨਵੀਂ ਤਕਨਾਲੋਜੀ ਨੂੰ ਲਾਗੂ ਕਰਕੇ ਉਤਪਾਦਨ ਤੇ ਆਮਦਨ ਵਿੱਚ ਵਾਧਾ ਕਰ ਸਕਣ।
ਡਾ. ਅਮਿਤ ਨਾਥ ਨੇ ਕਿਹਾ ਕਿ ਇਸ ਤਰ੍ਹਾਂ ਦੇ  ਪ੍ਰੋਗਰਾਮ ਕਿਸਾਨਾਂ ਨੂੰ ਨਾ ਸਿਰਫ਼ ਨਵੀਂ ਜਾਣਕਾਰੀ ਦਿੰਦੇ ਹਨ, ਬਲਕਿ ਉਨ੍ਹਾਂ ਨੂੰ ਖੇਤੀ ਵਿੱਚ ਨਵੀਨਤਾ ਲਿਆਉਣ ਲਈ ਪ੍ਰੇਰਿਤ ਵੀ ਕਰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੱਖੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਮਲ ਵਿੱਚ ਲਿਆਉਣ।