ਤਿੰਨ ਦਿਨਾਂ ਬਨਾਉਟੀ ਸਹਾਇਕ ਉਪਕਰਨ ਵੰਡ ਕੈਂਪ ਸਮਾਪਤ

25

ਬਰਨਾਲਾ, 19 ਮਾਰਚ 2026 AJ DI Awaaj

Punjab Desk :   ਡਿਪਟੀ ਕਮਿਸ਼ਨਰ ਕਮ ਪ੍ਰਧਾਨ ਇੰਡੀਅਨ ਰੈਡ ਕਰਾਸ ਸੋਸਾਇਟੀ ਬਰਨਾਲਾ ਹਰਪ੍ਰੀਤ ਆਈ ਏ ਐਸ ਦੀ ਅਗਵਾਈ ਹੇਠ   ਜ਼ਿਲ੍ਹਾ ਬਰਨਾਲਾ ਵਿੱਚ ਲੋੜਵੰਦਾਂ ਨੂੰ ਬਣਾਉਟੀ ਅੰਗ ਮੁਹੱਈਆ ਕਰਾਉਣ ਲਈ ਤਿੰਨ ਰੋਜ਼ਾ ਅਸੈਸਮੈਂਟ ਵੰਡ ਕੈਂਪ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਵਿਖੇ ਲਾਇਆ ਗਿਆ ਜਿਸ ਵਿਚ 400 ਤੋਂ ਵੱਧ ਲੋੜਵੰਦਾਂ ਨੇ ਲਾਭ ਲਿਆ।
ਸਕੱਤਰ ਜ਼ਿਲ੍ਹਾ ਰੈਡ ਕਰੋਸ ਸੁਸਾਇਟੀ ਸਵਰਨ ਸਿੰਘ ਨੇ ਦੱਸਿਆ ਕਿ ਇਸ ਮੌਕੇ 416 ਵਿਅਕਤੀਆਂ ਨੂੰ ਮੁਫ਼ਤ ਸਹਾਇਕ ਉਪਕਰਨ/ਬਨਾਉਟੀ ਅੰਗ ਮੁਹਈਆ ਕਰਾਏ ਗਏ। ਇਸ ਮੌਕੇ 39 ਵਿਅਕਤੀਆਂ ਨੂੰ ਬਨਾਉਟੀ ਅੰਗ, 29 ਨੂੰ ਕੈਲੀਪਰ, 67 ਨੂੰ ਟ੍ਰਾਈ ਸਾਈਕਲ, 95 ਨੂੰ ਵ੍ਹੀਲ ਚੇਅਰ, 24 ਨੂੰ ਬੈਸਾਖ਼ੀਆਂ, 202 ਨੂੰ ਸੁਣਨ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ।