ਪਿੰਡ ਸੰਧਵਾਂ ਤੋਂ ਤੀਰਥ ਯਾਤਰਾ ਲਈ ਤੀਜੀ ਬੱਸ ਰਵਾਨਾ

23

ਕੋਟਕਪੂਰਾ 3 ਫਰਵਰੀ 2026 AJ DI Awaaj

Punjab Desk :  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਸੰਧਵਾਂ ਤੋਂ ਸ਼ਰਧਾਲੂਆਂ ਦੀ ਤੀਜੀ ਬੱਸ  ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਸ ਰਾਹੀਂ ਯਾਤਰੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਦੁਰਗਿਆਣਾ ਮੰਦਰ ,ਰਾਮਤੀਰਥ, ਤੋਂ ਇਲਾਵਾ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।

          ਸ. ਕੁਲਤਾਰ ਸੰਧਵਾਂ ਨੇ ਕਿਹਾ ਕਿ  ਮੁੱਖ ਮੰਤਰੀ,ਪੰਜਾਬ ਸ. ਭਗਵੰਤ ਮਾਨ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਯਤਨਾਂ ਸਦਕਾਂ ਮੁੱਖ ਮੰਤਰੀ ਤੀਰਥ ਯਾਤਰਾ ਚਲਾਈ ਗਈ ਜਿਸ ਦਾ  ਮੁੱਖ ਉਦੇਸ਼ ਆਸਾਨ, ਸੁਰੱਖਿਅਤ ਅਤੇ ਮੁਫ਼ਤ ਤੀਰਥ ਦਰਸ਼ਨ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨਾਲ ਲੋਕਾਂ ਦੀ ਧਾਰਮਿਕ ਆਸਥਾ ਨੂੰ ਮਜ਼ਬੂਤੀ ਮਿਲ ਰਹੀ ਹੈ ਅਤੇ  ਧਾਰਮਿਕ ਤੇ ਸਮਾਜਿਕ ਸਾਂਝ ਹੋਰ ਮਜ਼ਬੂਤ ਹੋ ਰਹੀ ਹੈ।

          ਇਸ ਤੋਂ ਇਲਾਵਾ ਸਪੀਕਰ ਸ.  ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਦੇ ਵਸਨੀਕਾਂ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ। ਇਸ ਸੰਬੰਧੀ ਕਾਰਡ ਬਣਾਉਣ ਲਈ ਪਿੰਡਾਂ, ਸ਼ਹਿਰਾਂ ਵਿਚ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

          ਇਸ ਮੌਕੇ ਐਡਵੋਕੇਟ ਸ.ਬੀਰਇੰਦਰ ਸਿੰਘ,  ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ , ਅਮਨਦੀਪ ਸਿੰਘ ਸੰਧੂ (ਬਾਬਾ), ਗੈਰੀ ਵੜਿੰਗ ਸਿਮਰਜੀਤ ਸਿੰਘ ਐਮ.ਸੀ. ਕੋਟਕਪੂਰਾ  , ਸ. ਸੁਖਵਿੰਦਰ ਲਾਡੀ ਢੁੱਡੀ ਹਲਕਾ ਕੋਆਰਡੀਨੇਟਰ, ਮੁਖਤਿਆਰ ਸਿੰਘ ਸਰਪੰਚ ਸੰਧਵਾਂ, ਪ੍ਰੀਤਮ ਸਿੰਘ ਸਰਪੰਚ ਸੰਧਵਾਂ, ਸੁਖਮੰਦਰ ਸਿੰਘ ਮੈਂਬਰ, ਜਗਜੀਤ ਸਿੰਘ ਮੈਂਬਰ, ਸ਼ਿੰਦਰ ਸਿੰਘ ਮੈਂਬਰ, ਮਲਕੀਤ ਸਿੰਘ ਮੈਂਬਰ, ਹਰਮੇਲ ਸਿੰਘ, ਜਲੌਰ ਸਿੰਘ ਸਰਪੰਚ, ਜਸਵਿੰਦਰ ਸਿੰਘ ਢੁੱਡੀ, ਗੁਰਚਰਨ ਸਿੰਘ ਮੈਂਬਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।