29October 2025 Aj Di Awaaj
Punjab Desk ਬੀਤੀ ਰਾਤ ਦੁਸਾਂਝ ਕਲਾਂ ਵਿੱਚ ਚੋਰਾਂ ਵੱਲੋਂ ਪਰਮ ਜੂਅਲਰਜ਼ ਦੀ ਕੰਧ ਤੋੜਕੇ ਚੋਰੀ ਕੀਤੀ ਗਈ। ਦੁਕਾਨ ਮਾਲਕ ਬਲਰਾਮ ਕੁਮਾਰ ਨੇ ਦੱਸਿਆ ਕਿ ਇਹ ਤੀਜੀ ਵਾਰ ਹੈ ਜਦੋਂ ਉਸਦੀ ਦੁਕਾਨ ’ਚ ਚੋਰੀ ਹੋਈ ਹੈ। ਉਹ ਸਵੇਰੇ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਿਹਾ ਸੀ, ਜਦੋਂ ਸਕੂਲ ’ਚ ਲੱਗੀ ਅੰਟੀ ਨੇ ਦੱਸਿਆ ਕਿ ਉਸਦੀ ਦੁਕਾਨ ਦੀ ਪਿਛਲੀ ਕੰਧ ਟੁੱਟੀ ਹੋਈ ਹੈ। ਜਦੋਂ ਉਹ ਮੌਕੇ ’ਤੇ ਪਹੁੰਚਿਆ ਤੇ ਦੁਕਾਨ ਖੋਲ੍ਹੀ, ਤਾਂ ਅੰਦਰ ਸਮਾਨ ਖਿਲਰਿਆ ਪਿਆ ਸੀ ਤੇ ਗੱਲੇ ਖੁੱਲ੍ਹੇ ਸਨ। ਪਹਿਲਾਂ ਦੀਆਂ ਚੋਰੀਆਂ ਕਾਰਨ ਉਹ ਨਗਦੀ ਤੇ ਗਹਿਣੇ ਘਰ ਨਾਲ ਲੈ ਜਾਣ ਲੱਗ ਪਿਆ ਸੀ।
ਚੋਰ ਗੱਲੇ ਵਿਚੋਂ 500 ਰੁਪਏ ਨਗਦ ਲੈ ਗਏ ਅਤੇ ਦੁਕਾਨ ਦੀ LCD ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਇਸ ’ਚ ਨਾਕਾਮ ਰਹੇ। ਇਲਾਕੇ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੀ ਸੁਰੱਖਿਆ ਲਈ ਕੋਈ ਚੌਂਕੀਦਾਰ ਨਹੀਂ ਰੱਖਿਆ ਗਿਆ। ਚੋਰੀ ਦੀ ਸੂਚਨਾ ਤੁਰੰਤ ਗੁਰਾਇਆ ਥਾਣੇ ਦੀ ਪੁਲਿਸ ਚੌਂਕੀ ਦੁਸਾਂਝ ਕਲਾਂ ਨੂੰ ਦਿੱਤੀ ਗਈ। ਪੁਲਿਸ ਮੌਕੇ ’ਤੇ ਪਹੁੰਚੀ ਅਤੇ CCTV ਕੈਮਰੇ ਖੰਗਾਲੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚੋਰ ਜਲਦੀ ਫੜੇ ਜਾਣਗੇ। ਇਸ ਮੌਕੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੁਸਾਂਝ ਕਲਾਂ ਚੌਂਕੀ ਵਿੱਚ ਨਫ਼ਰੀ ਦੀ ਘਾਟ ਪੂਰੀ ਕੀਤੀ ਜਾਵੇ।












