ਸੂਰਿਆਕੁਮਾਰ ਨੂੰ T20 ਕਪਤਾਨ ਬਣਾਉਣ ਪਿੱਛੇ ਇਹ 4 ਵੱਡੇ ਨਾਮ, ‘SKY’ ਨੇ ਖੁਦ ਕੀਤਾ ਖੁਲਾਸਾ

1

18 ਮਾਰਚ 2026 Aj Di Awaaj

ਸਪੋਰਟਸ ਡੈਸਕ:  Suryakumar Yadav ਦੀ ਕਪਤਾਨੀ ਹੇਠ India national cricket team ਨੇ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ। ਉਹ ਭਾਰਤ ਨੂੰ ਇਹ ਉਪਲਬਧੀ ਦਿਵਾਉਣ ਵਾਲੇ ਤੀਜੇ ਕਪਤਾਨ ਬਣੇ ਹਨ। ਇਸ ਤੋਂ ਪਹਿਲਾਂ MS Dhoni ਅਤੇ Rohit Sharma ਦੀ ਕਪਤਾਨੀ ਵਿੱਚ ਟੀਮ ਨੇ ਇਹ ਖਿਤਾਬ ਜਿੱਤਿਆ ਸੀ।

ਸੂਰਿਆਕੁਮਾਰ ਦਾ ਅਚਾਨਕ ਟੀ-20 ਕਪਤਾਨ ਬਣਨਾ ਕਈਆਂ ਲਈ ਹੈਰਾਨੀ ਦੀ ਗੱਲ ਸੀ, ਕਿਉਂਕਿ ਰੋਹਿਤ ਸ਼ਰਮਾ ਦੀ ਕਪਤਾਨੀ ਦੌਰਾਨ ਉਹ ਟੀਮ ਦੇ ਉਪ-ਕਪਤਾਨ ਵੀ ਨਹੀਂ ਸਨ। ਕਈ ਲੋਕਾਂ ਦਾ ਮੰਨਣਾ ਸੀ ਕਿ Gautam Gambhir ਨਾਲ ਪੁਰਾਣੇ ਸਬੰਧਾਂ ਕਰਕੇ ਉਨ੍ਹਾਂ ਨੂੰ ਕਪਤਾਨੀ ਮਿਲੀ, ਪਰ ਹੁਣ ਸੂਰਿਆਕੁਮਾਰ ਨੇ ਖੁਦ ਇਸ ਮਾਮਲੇ ‘ਚ ਵੱਡਾ ਖੁਲਾਸਾ ਕੀਤਾ ਹੈ।

ਇਨ੍ਹਾਂ ਚਾਰ ਦਿੱਗਜਾਂ ਨੇ ਲਿਆ ਸੀ ਫੈਸਲਾ

ਸੂਰਿਆਕੁਮਾਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਟੀ-20 ਟੀਮ ਦਾ ਕਪਤਾਨ ਬਣਾਉਣ ਵਿੱਚ ਚਾਰ ਵੱਡੇ ਨਾਵਾਂ ਦੀ ਭੂਮਿਕਾ ਰਹੀ। ਇਹਨਾਂ ਵਿੱਚ ਸਾਬਕਾ ਬੀਸੀਸੀਆਈ ਸਕੱਤਰ Jay Shah, ਚੀਫ਼ ਸਿਲੈਕਟਰ Ajit Agarkar, ਸਾਬਕਾ ਕੋਚ Rahul Dravid ਅਤੇ ਸਾਬਕਾ ਕਪਤਾਨ Rohit Sharma ਦੇ ਨਾਮ ਸ਼ਾਮਲ ਹਨ।

ਸੂਰਿਆ ਨੇ ਦੱਸਿਆ ਕਿ ਉਸ ਸਮੇਂ ਬੀਸੀਸੀਆਈ ਸਕੱਤਰ ਰਹੇ ਜੈ ਸ਼ਾਹ ਨੇ ਸ੍ਰੀਲੰਕਾ ਸੀਰੀਜ਼ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੂੰ ਟੀ-20 ਟੀਮ ਦੀ ਕਪਤਾਨੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਪਿੱਛੇ ਰੋਹਿਤ ਸ਼ਰਮਾ ਅਤੇ ਅਜੀਤ ਅਗਰਕਰ ਦੀ ਯੋਜਨਾ ਵੀ ਸੀ, ਜਿਸ ‘ਤੇ ਬਾਅਦ ਵਿੱਚ ਰਾਹੁਲ ਦ੍ਰਾਵਿੜ ਅਤੇ ਜੈ ਸ਼ਾਹ ਨਾਲ ਚਰਚਾ ਕਰਕੇ ਅੰਤਿਮ ਫੈਸਲਾ ਲਿਆ ਗਿਆ।

ਕਪਤਾਨ ਵਜੋਂ ਸ਼ਾਨਦਾਰ ਰਿਕਾਰਡ

ਦੱਸਣਯੋਗ ਹੈ ਕਿ ਸੂਰਿਆਕੁਮਾਰ ਯਾਦਵ ਨੇ ਭਾਰਤ ਦੇ ਟੀ-20 ਕਪਤਾਨ ਵਜੋਂ 52 ਵਿੱਚੋਂ 42 ਮੈਚ ਜਿੱਤੇ ਹਨ, ਜੋ 80 ਫੀਸਦੀ ਤੋਂ ਵੱਧ ਜਿੱਤ ਦਰਸਾਉਂਦਾ ਹੈ। ਕਪਤਾਨ ਬਣਨ ਤੋਂ ਬਾਅਦ ਉਹ ਅਜੇ ਤੱਕ ਇੱਕ ਵੀ ਦੁਵੱਲੀ ਟੀ-20 ਸੀਰੀਜ਼ ਨਹੀਂ ਹਾਰੇ।

35 ਸਾਲਾ ਸੂਰਿਆਕੁਮਾਰ ਜਿੱਤਾਂ ਦੇ ਮਾਮਲੇ ਵਿੱਚ ਭਾਰਤ ਦੇ ਸਭ ਤੋਂ ਸਫਲ ਟੀ-20 ਕਪਤਾਨਾਂ ਵਿੱਚ ਸ਼ਾਮਲ ਹਨ ਅਤੇ ਉਹ ਰੋਹਿਤ ਸ਼ਰਮਾ ਤੋਂ ਸਿਰਫ਼ ਅੱਠ ਜਿੱਤਾਂ ਪਿੱਛੇ ਹਨ।