ਰਾਜਵੀਰ ਜਵੰਦਾ ਦੀ ਸਿਹਤ ‘ਚ ਕੋਈ ਸੁਧਾਰ ਨਹੀਂ, ਫੋਰਟਿਸ ਹਸਪਤਾਲ ਵੱਲੋਂ ਬੁਲੇਟਿਨ ਜਾਰੀ

50

Punjab -03 Oct 2025 AJ DI Awaaj

Punjab Desk : ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਸੰਬੰਧੀ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਅੱਜ ਵੀਰਵਾਰ ਨੂੰ ਤਾਜ਼ਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ। ਹਸਪਤਾਲ ਮੁਤਾਬਕ, ਉਨ੍ਹਾਂ ਦੀ ਸਿਹਤ ‘ਚ ਕੋਈ ਮਹੱਤਵਪੂਰਨ ਸੁਧਾਰ ਨਹੀਂ ਆਇਆ ਹੈ।

ਬੁਲੇਟਿਨ ਵਿੱਚ ਦੱਸਿਆ ਗਿਆ ਕਿ ਰਾਜਵੀਰ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਦੇ ਦਿਲ ਦੀ ਧੜਕਨ ਨੂੰ ਕਾਬੂ ‘ਚ ਰੱਖਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਰਾਜਵੀਰ ਜਵੰਦਾ ਨੂੰ ਪਿਛਲੇ 6 ਦਿਨਾਂ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹਸਪਤਾਲ ਨੇ ਕਿਹਾ ਕਿ ਸਥਿਤੀ ਗੰਭੀਰ ਹੈ, ਪਰ ਟੀਮ ਪੂਰੀ ਕੋਸ਼ਿਸ਼ ‘ਚ ਲੱਗੀ ਹੋਈ ਹੈ।

ਫਿਲਹਾਲ ਉਨ੍ਹਾਂ ਦੇ ਚਾਹਨੇ ਵਾਲਿਆਂ ਨੂੰ ਉਮੀਦ ਹੈ ਕਿ ਰਾਜਵੀਰ ਜਲਦੀ ਠੀਕ ਹੋਣਗੇ।