ਗਿੱਦੜਬਾਹਾ: 24 July 2025 AJ DI Awaaj
Punjab Desk : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਸਥਿਤ ਪ੍ਰਸਿੱਧ ਡੇਰਾ ਬਾਬਾ ਗੰਗਾ ਰਾਮ ਵਿੱਚ ਚੋ*ਰੀ ਅਤੇ ਬੇਅ*ਦਬੀ ਦੀ ਇੱਕ ਗੰਭੀਰ ਅਤੇ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ, ਚੋਰਾਂ ਨੇ ਡੇਰੇ ਅੰਦਰ ਸਥਾਪਿਤ ਬਾਬਾ ਸ਼੍ਰੀ ਚੰਦ ਦੇ ਮੰਦਰ ਨੂੰ ਨਿਸ਼ਾਨਾ ਬਣਾਇਆ ਅਤੇ ਮੂਰਤੀ ਉੱਤੇ ਲੱਗਾ ਚਾਂਦੀ ਦਾ ਛੱਤਰ ਚੋ*ਰੀ ਕਰ ਲਿਆ। ਘਟਨਾ ਦੌਰਾਨ ਨਾ ਸਿਰਫ ਚੋ*ਰੀ ਕੀਤੀ ਗਈ, ਸਗੋਂ ਮੂਰਤੀ ’ਤੇ ਪੈਰ ਰੱਖ ਕੇ ਬੇਅ*ਦਬੀ ਵੀ ਕੀਤੀ ਗਈ।
ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਭ ਕੁਝ ਡੇਰੇ ਵਿੱਚ ਲੱਗੇ ਸੀਸੀਟਿਵੀ ਕੈਮਰਿਆਂ ’ਚ ਕੈਦ ਹੋ ਗਿਆ ਹੈ। ਫੁੱਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਬਾਹਰ ਨਿਗਰਾਨੀ ਕਰ ਰਿਹਾ ਸੀ ਜਦਕਿ ਦੂਜਾ ਅੰਦਰ ਜਾ ਕੇ ਛੱਤਰ ਲੈ ਗਿਆ। ਇਹ ਘਟਨਾ ਦਿਨ ਦਿਹਾੜੇ, ਬਿਨਾਂ ਕਿਸੇ ਡਰ ਦੇ, ਅੰਜਾਮ ਦਿੱਤੀ ਗਈ।
ਇਸ ਘਟਨਾ ਨੇ ਸਿਰਫ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ, ਸਗੋਂ ਇਲਾਕੇ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਵੀ ਪੈਦਾ ਕਰ ਦਿੱਤਾ ਹੈ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟਿਵੀ ਫੁੱਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਤਲਾਸ਼ ਜਾਰੀ ਹੈ। ਡੇਰਾ ਪ੍ਰਬੰਧਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਿੰਮੇਵਾਰਾਂ ਨੂੰ ਜਲਦੀ ਗ੍ਰਿਫ਼*ਤਾਰ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
