ਪੰਜਾਬ ਦੀ ਚੜ੍ਹਦੀਕਲਾ ਵਿੱਚ ਸੂਬੇ ਦੇ ਨੋਜਵਾਨਾ ਨੇ ਭਰਪੂਰ ਯੋਗਦਾਨ

52

ਸ੍ਰੀ ਅਨੰਦਪੁਰ ਸਾਹਿਬ 26 ਸਤੰਬਰ 2025 AJ Di Awaaj

Punjab Desk : ਪੰਜਾਬ ਦੇ ਨੋਜਵਾਨਾਂ ਨੇ ਸੂਬੇ ਦੀ ਚੜ੍ਹਦੀਕਲਾਂ ਲਈ ਭਰਪੂਰ ਯੋਗਦਾਨ ਪਾਇਆ ਹੈ, ਹਾਲਾਤ ਭਾਵੇ ਹੜ੍ਹਾਂ ਦੇ ਹੋਣ ਜਾਂ ਖੇਡ ਮੁਕਾਬਲਿਆਂ ਦੇ ਨੌਜਵਾਨ ਹਰ ਮੌਕੇ ਅੱਗੇ ਵੱਧ ਕੇ ਪੰਜਾਬ ਦਾ ਨਾਮ ਚਮਕਾਉਦੇ ਰਹੇ ਹਨ। ਹੜ੍ਹਾਂ ਵਿੱਚ ਇਲਾਕੇ ਦੇ ਨੋਜਵਾਨਾਂ ਨੇ ਦਰਿਆਵਾਂ ਦੇ ਕੰਢਿਆ ਨੂੰ ਮਜਬੂਤ ਕਰਨ ਅਤੇ ਧਾਰਮਿਕ ਅਸਥਾਨਾਂ ਦੇ ਡੰਗੇ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਅੱਜ ਮੁੜ ਲੀਹ ਤੇ ਪਰਤ ਰਹੀ ਜਿੰਦਗੀ ਦੌਰਾਨ ਇਹ ਨੋਜਵਾਨ ਖੇਡ ਮੈਦਾਨਾਂ ਵਿਚ ਉੱਤਰ ਕੇ ਪੰਜਾਬ ਦੀ ਚੜ੍ਹਦੀਕਲਾਂ ਦਾ ਪ੍ਰਤੀਕ ਬਣ ਰਹੇ ਹਨ। ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਤੰਦਰੁਸਤੀ ਦਾ ਪ੍ਰਤੀਕ ਸਾਡੇ ਖੇਡ ਮੇਲੇ ਨੋਜਵਾਨਾ ਨਾਲ ਹੀ ਸੋਭਦੇ ਹਨ। ਜਿਹੜੇ ਸੰਗਠਨ ਤੇ ਸੰਸਥਾਵਾਂ ਇਹ ਮੁਕਾਬਲੇ ਆਯੋਜਿਤ ਕਰਦੀਆਂ ਹਨ, ਉਹ ਵੀ ਵਧਾਈ ਦੀਆਂ ਪਾਤਰ ਹਨ।

   ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਗਰਾਂ ਵਿਖੇ ਨੋਜਵਾਨ ਸਿੰਘ ਸਭਾ ਕਲੱਬ  ਵੱਲੋਂ ਆਯੋਜਿਤ ਦੂਸਰੇ ਛਿੰਝ ਮੇਲੇ ਵਿਚ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾ ਅੰਗ ਬਣਾਉਣਾ ਚਾਹੀਦਾ ਹੈ। ਖੇਡਾਂ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ। ਖੇਡ ਮੈਦਾਨ ਵਿਚ ਲੱਗੀਆਂ ਰੋਣਕਾਂ ਸਾਡੇ ਸੂਬੇ ਦੇ ਨੋਜਵਾਨਾਂ ਨੂੰ ਮਿਲੇ ਸਹੀ ਮਾਰਗ ਦਰਸ਼ਨ ਦਾ ਪ੍ਰਤੀਕ ਹਨ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਆਪਕ ਉਪਰਾਲੇ ਕੀਤੇ ਗਏ ਹਨ। ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ  ਤੇ  ਖੇਡਾਂ ਦੇ ਵਿਕਾਸ ਲਈ ਵਿਸੇਸ਼ ਪ੍ਰਬੰਧ ਕੀਤੇ ਗਏ ਹਨ।

    ਸ.ਬੈਂਸ ਨੇ ਕਿਹਾ ਕਿ ਖੇਡ ਮੈਦਾਨਾਂ ਵਿਚ ਮਾਹੌਲ ਬਹੁਤ ਹੀ ਸਦਭਾਵਨਾ ਵਾਲਾ ਹੁੰਦਾ ਹੈ ਅਤੇ ਖੇਡ ਮੈਦਾਨਾਂ ਵਿਚੋਂ ਸਾਡੇ ਸੂਬੇ ਨੇ ਦੇਸ਼ ਨੂੰ ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਤੇ ਨਾਮੀ ਖਿਡਾਰੀ ਦਿੱਤੇ ਹਨ। ਇਨ੍ਹਾਂ ਨੇ ਸੰਸਾਰ ਭਰ ਵਿਚ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਹੈ।

    ਸ.ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਦੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਜਿਕਰਯੋਗ ਉਪਰਾਲੇ ਕਰ ਰਹੀ ਹੈ।

     ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ, ਸਿਹਤ ਪ੍ਰਤੀ ਜਾਗਰੂਕਤਾ, ਆਪਸੀ ਸਦਭਾਵਨਾ ਤੇ ਭਾਈਚਾਰਾ ਵਧਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖੇਡਾਂ ਵਿਚ ਰੁਤਬਾ ਹੋਰ ਉੱਚਾ ਚੁੱਕਣ ਲਈ ਸਰਕਾਰ ਨੇ ਜਿਕਰਯੋਗ ਉਪਰਾਲੇ ਕੀਤੇ ਹਨ। ਇਸ ਤੋ ਵੀ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਖੇਡ ਮੈਦਾਨਾਂ ਵਿਚ ਰੋਣਕਾਂ ਲੱਗੀਆਂ ਹੋਈਆਂ ਹਨ, ਖੇਡ ਕਲੱਬ, ਸਮਾਜਿਕ ਸੰਗਠਨ, ਧਾਰਮਿਕ ਸੰਸਥਾਵਾਂ ਅਤੇ ਪਿੰਡਾਂ ਦੀਆਂ ਕਮੇਟੀਆਂ ਵੱਡੇ ਵੱਡੇ ਖੇਡ ਮੇਲੇ ਆਯੋਜਿਤ ਕਰਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਪੰਜਾਬ ਦੇ ਖਿਡਾਰੀ ਦੇਸ਼ ਭਰ ਵਿਚ ਸਾਡਾ ਮਾਣ ਵਧਾ ਰਹੇ ਹਨ।

     ਸ.ਬੈਂਸ ਨੇ ਕਿਹਾ ਕਿ ਪਿੰਡਾਂ ਦੇ ਖੇਡ ਮੇਲੇ ਸਾਡੇ ਵਿਰਸੇ ਤੇ ਸੱਭਿਆਚਾਰ ਦੇ ਪ੍ਰਤੀਕ ਹਨ। ਨੋਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਰੁਚੀ ਵਿਖਾਉਣੀ ਚਾਹੀਦੀ ਹੈ। ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਅੰਗ ਬਣਾਉਣਾ ਚਾਹੀਦਾ ਹੈ। ਖੇਡ ਮੈਦਾਨਾਂ ਨੂੰ ਪੰਜਾਬ ਸਰਕਾਰ ਅੱਵਲ ਦਰਜੇ ਦੇ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਨੌਜਵਾਨ ਨਸ਼ਿਆ ਤੋ ਕੋਹਾਂ ਦੂਰ ਹੋ ਕੇ ਖੇਡਾਂ ਵੱਲ ਜੁੜੇ ਹਨ, ਸਾਡੀ ਪੰਜਾਬ ਸਰਕਾਰ ਦਾ ਵਿਸੇਸ਼ ਮਿਸ਼ਨ ਯੁੱਧ ਨਸ਼ਿਆ ਵਿਰੁੱਧ ਅੱਜ ਸ਼ਾਕਾਰ ਹੋਇਆ ਨਜ਼ਰ ਆ ਰਿਹਾ ਹੈ, ਸੈਂਕੜੇ ਨੌਜਵਾਨ ਆਪਣੀ ਖੇਡ, ਕੁਸ਼ਤੀ, ਦੰਗਲ ਦਾ ਹੁਨਰ ਦਿਖਾ ਰਹੇ ਹਨ। ਇਹ ਪੰਜਾਬ ਦੀ ਤੰਦਰੁਸਤ ਜਵਾਨੀ ਅਤੇ ਖੁਸ਼ਹਾਲੀ ਦੇ ਪ੍ਰਤੀਕ ਹਨ। ਸ.ਬੈਂਸ ਨੇ ਨੋਜਵਾਨ ਸਿੰਘ ਸਭਾ ਕਲੱਬ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।

        ਇਸ ਮੌਕੇ ਸਰਪੰਚ ਮਨਮੋਹਣ ਸਿੰਘ, ਪ੍ਰਧਾਨ ਹਰਭਜਨ ਸਿੰਘ ਵਿੱਕੀ, ਕੁਲਦੀਪ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ, ਰਵੀ ਪਾਲ, ਸਰਬਜੀਤ ਸਿੰਘ, ਅਵਤਾਰ ਸਿੰਘ, ਜੋਰਾ, ਜਸ਼ਨ, ਰਜਿੰਦਰ, ਗੁਲਸ਼ਨ ਕੁਮਾਰ ਪੰਚ, ਦਲਜੀਤ ਪੰਚ, ਜੈਮਲ ਪੰਚ, ਹੁਸਨ, ਹਨੀ ਧੀਮਾਨ, ਹਰਿਜੰਦਰ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਗੁਲਜਾਰ ਸਿੰਘ, ਕਾਕਾ, ਅਸ਼ੋਕ, ਆਸ਼ਮਨ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ।