ਕੀਰਤਪੁਰ ਸਾਹਿਬ 22 ਮਈ 2025 Aj DI Awaaj
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਰਵਾਏ ਵਿਕਾਸ ਕਾਰਜਾਂ ਰਾਹੀ ਸਿੱਖਿਆ ਕ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ ਜਨ ਜਨ ਨੂੰ ਨਜ਼ਰ ਆ ਰਹੀ ਹੈ। ਅੱਜ 149.71 ਲੱਖ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਹਨ ਅਤੇ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਇਨ੍ਹਾਂ ਸਕੂਲਾਂ ਵਿਚ ਚੱਲ ਰਹੇ ਹਨ, ਜੋ ਜਲਦੀ ਪੂਰੇ ਹੋ ਜਾਣਗੇ। ਹੋਰ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਇਨ੍ਹਾਂ ਪਿੰਡਾਂ ਦੇ ਸਕੂਲਾਂ ਨੂੰ ਜਲਦੀ ਮਿਲ ਜਾਣਗੀਆਂ, ਜਿਸ ਨਾਲ ਸਾਰੇ ਸਰਕਾਰੀ ਸਕੂਲ ਆਧੁਨਿਕ ਸਹੂਲਤਾਂ ਨਾਲ ਲੈਂਸ ਹੋਣਗੇ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਪੀ.ਐਮ.ਸ੍ਰੀ ਸਰਕਾਰੀ ਸੀਨੀ.ਸੈਕੰ.ਸਕੂਲ ਮੱਸੇਵਾਲ ਵਿੱਚ 17 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਇਲਾਕਾ ਵਾਸੀਆਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਇਸ ਸਕੂਲ ਵਿੱਚ ਚੱਲ ਰਹੇ ਲੱਖਾਂ ਰੁਪਏ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਅੱਜ ਜਿਹੜੇ ਸਕੂਲਾਂ ਦੇ ਉਦਘਾਟਨ ਕਰ ਰਹੇ ਹਾਂ, ਉਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੀਓਵਾਲ ਵਿਚ ਹੋਲੀਸਟਿਕ ਪਲਾਨ 40 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਮੱਸੇਵਾਲ ਵਿੱਚ ਮੁਰੰਮਤ 7.51 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਚੀਕਣਾ ਵਿੱਚ ਮੁਰੰਮਤ 7.64 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬਰੂਵਾਲ ਵਿਚ ਮੁਰੰਮਤ 7.51 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਦਬੂੜ ਲੋਅਰ ਵਿੱਚ ਚਾਰਦੀਵਾਰੀ 18 ਲੱਖ ਰੁਪਏ ਤੇ ਮੁਰੰਮਤ 2.55 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਮਝੇੜ ਵਿੱਚ ਚਾਰਦੀਵਾਰੀ 60 ਹਜਾਰ ਰੁਪਏ ਤੇ ਮੁਰੰਮਤ 2.55 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਦਬੂੜ ਅੱਪਰ ਵਿਚ ਚਾਰਦੀਵਾਰੀ 2 ਲੱਖ ਰੁਪਏ ਤੇ ਮੁਰੰਮਤ 2.55 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਮੋੜਾ ਵਿੱਚ ਚਾਰਦੀਵਾਰੀ 13.4 ਲੱਖ ਰੁਪਏ ਨਾਲ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਸੀਨੀ.ਸੈਕੰ.ਸਕੂਲ ਮੱਸੇਵਾਲ ਵਿੱਚ ਸਕੂਲ ਦੇ ਨਵੀਨੀਕਰਨ ਲਈ 17 ਲੱਖ ਰੁਪਏ ਤੇ ਸਰਕਾਰੀ ਮਿਡਲ ਸਕੂਲ ਦਬੂੜ ਲੋਅਰ ਵਿੱਚ ਲਗਭਗ 9 ਲੱਖ ਰੁਪਏ ਨਾਲ ਚਾਰਦੀਵਾਰੀ ਦਾ ਕੰਮ ਕਰਵਾਇਆ ਹੈ। ਇਸ ਤੋ ਇਲਾਵਾ ਸਰਕਾਰੀ ਸਕੂਲਾਂ ਵਿੱਚ ਸਕਿਊਰਿਟੀ ਗਾਰਡ, ਕੈਂਪਸ ਮੈਨੇਜਰ, ਟ੍ਰਾਸਪੋਰਟ, ਵਾਈਫਾਈ, ਸਾਇੰਸ ਲੈਬ, ਲਾਇਬਰੇਰੀ, ਫਰਨੀਚਰ, ਸਟਾਫ ਰੂਮ, ਕਲਾਸ ਰੂਮ, ਦਫਤਰ, ਰੈਂਪ ਤੇ ਹੋਰ ਆਧੁਨਿਕ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ ਜੋ ਪਹਿਲਾ ਕੇਵਲ ਕਾਨਵੈਂਟ ਤੇ ਮਾਡਲ ਸਕੂਲਾਂ ਵਿਚ ਹੀ ਮਿਲਦੀਆਂ ਸਨ।
ਸ.ਬੈਂਸ ਨੇ ਕਿਹਾ ਕਿ ਅੱਜ ਸਕੂਲਾਂ ਵਿਚ ਲੜਕੀਆਂ ਦੀ ਤਾਦਾਦ ਵੱਧ ਰਹੀ ਹੈ, ਮੱਸੇਵਾਲ ਸਕੂਲ ਵਿੱਚ 312 ਲੜਕੀਆਂ ਦੇ ਮੁਕਾਬਲੇ 321 ਵਿਦਿਆਰਥਣਾਂ ਹਨ। ਉਨ੍ਹਾਂ ਨੇ ਕਿਹਾ ਕਿ ਲਖੇੜ ਵਿੱਚ ਸਕੂਲ ਆਂਫ ਹੈਪੀਨੈਂਸ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਚੰਗਰ ਦੇ ਬੱਚੇ ਹੁਣ ਮਿਆਰੀ ਸਿੱਖਿਆ ਹਾਸਲ ਕਰਨ ਲਈ ਦੂਰ ਦੂਰਾਂਡੇ ਨਾ ਜਾਣ। ਉਨ੍ਹਾਂ ਨੇ ਦੱਸਿਆ ਕਿ 12 ਕਰੋੜ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਦਾ ਨਿਰਮਾਣ ਹੋ ਰਿਹਾ ਹੈ। ਸਿਹਤ ਸਹੂਲਤਾਂ ਲਈ ਕੀਰਤਪੁਰ ਸਾਹਿਬ ਵਿਚ ਸਰਕਾਰ ਕਰੋੜਾਂ ਰੁਪਏ ਖਰਚ ਰਹੀ ਹੈ। ਤਾਰਾਪੁਰ ਤੋ ਮੱਸੇਵਾਲ ਤੱਕ ਸੁਚਾਰੂ ਆਵਾਜਾਈ ਲਈ 18 ਫੁੱਟ ਚੋੜੀ ਸੜਕ ਦਾ ਤੋਹਫਾ ਚੰਗਰ ਵਾਸੀਆਂ ਨੂੰ ਦਿੱਤਾ ਹੈ। ਤਾਰਾਪੁਰ ਤੋ ਸਮਲਾਹ ਤੱਕ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ, ਮੱਸੇਵਾਲ ਤੋ ਸਮਲਾਹ ਤੱਕ ਸੜਕ ਦਾ ਕੰਮ ਜਲਦੀ ਸੁਰੂ ਹੋਵੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਦਾ ਨਵੀਨੀਕਰਨ ਅਤੇ ਚੋੜੀਆਂ ਕਰਨ ਦਾ ਕੰਮ ਜਲਦੀ ਸੁਰੂ ਹੋ ਜਾਵੇਗਾ। ਸਾਰੇ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਜਰਨੈਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਾਣੀਆਂ ਨੂੰ ਬਚਾਉਣ ਦੀ ਜੰਗ ਜਿੱਤ ਲਈ ਹੈ, ਹੁਣ ਇਹ ਪਾਣੀ ਚੰਗਰ ਤੇ ਖੇਤਾਂ ਨੂੰ ਪਹੁੰਚਾਇਆ ਜਾਵੇਗਾ, ਜਿਸ ਨਾਲ ਇਹ ਇਲਾਕਾ ਹੋਰ ਖੁਸ਼ਹਾਲ ਹੋਵੇਗਾ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪਹੁੰਚੇ ਸਿੱਖਿਆ ਮੰਤਰੀ ਦਾ ਇਲਾਕਾ ਵਾਸੀਆਂ ਵੱਲੋਂ ਵਿਸੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਡੀਈਓ ਪ੍ਰੇਮ ਮਿੱਤਲ, ਡਿਪਟੀ ਡੀਓ ਐਸ.ਪੀ ਸਿੰਘ, ਡੀਓ ਪ੍ਰਾਇਮਰੀ ਸ਼ਮਸ਼ੇਰ ਸਿੰਘ, ਸਿੱਖਿਆ ਕੋਆਰਡੀਨੇਟਰ ਦਇਆ ਸਿੰਘ, ਪ੍ਰਿੰ.ਤਰਲੋਚਨ ਸਿੰਘ, ਪ੍ਰਿੰ. ਸ਼ਰਨਜੀਤ ਸਿੰਘ, ਇੰਦਰਪਾਲ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਡਾ.ਜਰਨੈਲ ਸਿੰਘ, ਗੁਰਦਿਆਲ ਸਿੰਘ ਕੇ ਟੀ ਸੀ ਟਰਾਂਸਪੋਰਟ ਕੰਪਨੀ , ਤਰਲੋਚਨ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸਰਬਜੀਤ ਸਿੰਘ ਭਟੋਲੀ, ਜਸਵੀਰ ਸਿੰਘ ਰਾਣਾ, ਗਫੂਰ ਮੁਹੰਮਦ, ਗੋਪਾਲ ਸਿੰਘ ਸਰਪੰਚ ਚੀਕਣਾ, ਜੋਤ ਮਝੇੜ, ਬਿੰਦੂ ਮਝੇੜ, ਬਲਵੀਰ ਸਿੰਘ ਮੋੜਾ, ਐਡਵੋਕੇਟ ਅਹਿਮਦਦੀਨ, ਨਾਜਰ ਨਿੰਦੀ, ਹੇਮਰਾਜ ਮੋੜਾ , ਗੁਰਿੰਦਰ ਸਿੰਘ ਯੂਥ ਆਗੂ, ਵਾਈਸ ਚੇਅਰਮੈਨ ਕ੍ਰਿਸ਼ਨ ਲਾਲ , ਹਰਦਿਆਲ ਸਿੰਘ ਮੱਸੇਵਾਲ, ਦਰਸ਼ਨ ਸਿੰਘ, ਕਰਚਣ ਸਿੰਘ ,ਸੁੱਚਾ ਸਿੰਘ , ਗੁਰਿੰਦਰ ਸਿੰਘ ਦਬੂੜ, ਕਮਲਜੀਤ ਸਿੰਘ ਰਾਣਾ ਸਰਪੰਚ ਦੇਹਣੀ, ਦੇਸ ਰਾਜ ਦੇਹਣੀ , ਗੁਰਦਿਆਲ ਸਿੰਘ ਚੀਕਣਾ , ਮਨਮੋਹਣ ਸਿੰਘ ਮੋਹਣਾ ਮੱਸੇਵਾਲ, ਗੁਰਪ੍ਰੀਤ ਸਿੰਘ ਅਰੋੜਾ , ਗਗਨਦੀਪ ਸਿੰਘ ਭਾਰਜ, ਗੁਰਨਾਮ ਸਿੰਘ ਠੇਕੇਦਾਰ, ਪ੍ਰਕਾਸ਼ ਕੌਰ, ਕੁਲਵੰਤ ਸਿੰਘ ਬਲਾਕ ਸੋਰਸ ਪਰਸਨ, ਸੁਨੀਲ ਕੁਮਾਰ ਬਲਾਕ ਫੋਰਸ ਪਰਸਨ, ਸਵਰਾਜਪਾਲ, ਪਰਮਵੀਰ ਸਿੰਘ ਲੇਖਾਕਾਰ, ਮਨੀਸ਼ ਕੁਮਾਰ , ਸਨੀ ਬਾਵਾ, ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
