ਸ੍ਰੀ ਮੁਕਤਸਰ ਸਾਹਿਬ 11ਜੁਲਾਈ 2025 Aj Di Awaaj
Punjab Desk : ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਬਲਜੀਤ ਕੌਰ ਐਸ ਡੀ ਐਮ- ਕਮ- ਚੋਣਕਾਰ ਰਜਿਸਟਰੇਸ਼ਨ ਅਫਸਰ, 086 ਮੁਕਤਸਰ ਦੀ ਯੋਗ ਅਗਵਾਈ ਵਿਚ ਸ਼੍ਰੀ ਰਜਤ ਗੋਪਾਲ ਕਾਰਜਕਾਰੀ ਇੰਜਨੀਅਰ- ਕਮ- ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਦੀ ਨਿਗਰਾਨੀ ਹੇਠ ਕੋਟਕਪੂਰਾ ਰੋਡ ਸਥਿਤ ਸਥਾਨਕ ਬਾਵਾ ਨਿਹਾਲ ਸਿੰਘ ਬੀ ਐਡ ਕਾਲਜ ਵਿਖੇ ਚਾਰ ਦਿਨਾਂ ਦੀ ਬੂਥ ਲੈਵਲ ਤੇ ਨਿਯੁਕਤ ਅਫਸਰਾਂ ਦੀ ਬੈਚ ਅਨੁਸਾਰ ਟ੍ਰੇਨਿੰਗ ਦਾ ਆਯੋਜਨ 8 ਜੁਲਾਈ ਤੋਂ 11 ਜੁਲਾਈ ਤੱਕ ਕੀਤਾ ਗਿਆ।
ਇਸ ਟ੍ਰੇਨਿੰਗ ਵਿੱਚ ਚੋਣਾਂ ਸਬੰਧੀ ਸੰਵਿਧਾਨਕ ਧਾਰਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਟ੍ਰੇਨਿੰਗ ਦੌਰਾਨ ਬੀ ਐਲ ਓ ਐਪ ,ਘਰ ਤੋਂ ਘਰ ਸਰਵੇ ,ਬੂਥ ਲੈਵਲ ਐਪ ਤੇ ਨਵੀਂ ਵੋਟ ਬਣਵਾਉਣ ,ਸੋਧ ਕਰਵਾਉਣ ,ਸ਼ਿਫਟ ਕਰਵਾਉਣ ਅਤੇ ਕਟਵਾਉਣ ਸਬੰਧੀ ਫਾਰਮਾਂ ਦੀ ਜਾਣਕਾਰੀ ਅਤੇ ਨਿੱਜੀ ਤਜਰਬੇ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਇਹਨਾਂ ਵਿਵਹਾਰਿਕ ਸਮੱਸਿਆਵਾਂ ਤੇ ਟ੍ਰੇਨਿੰਗ ਅਧਾਰਤ ਗਰੁੱਪ ਵਾਈਜ਼ ਬੀ ਐਲ ਓ ਸਾਹਿਬਾਨ ਵੱਲੋਂ ਰੋਲ ਪਲੇ ਵੀ ਕੀਤੇ ਗਏ ।
ਅੰਤ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਬੀਐਲਓ ਸਾਹਿਬਾਨ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ।ਟਰੇਨਿੰਗ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਸ੍ਰੀ ਗੁਰਪ੍ਰੀਤ ਜੀ ਤਹਿਸੀਲਦਾਰ , ਸ਼੍ਰੀ ਗੁਰਪ੍ਰੀਤ ਸਿੰਘ(ਸਟੈਨੋ) ਸ੍ਰੀ ਟਵਿੰਕਲ ਕੰਬੋਜ ਚੋਣ ਕਲਰਕ,ਸ੍ਰੀ ਗੁਰਪ੍ਰੀਤ ਸਿੰਘ ਕਲਰਕ ਅਤੇ ਮਾਸਟਰ ਟਰੇਨਰ ਸ ਗੁਰਮੁਖ ਸਿੰਘ, ਸ੍ਰੀ ਸ਼ਮਿੰਦਰ ਬੱਤਰਾ ,ਸ੍ਰੀ ਸੰਦੀਪ ਕਾਠਪਾਲ,ਸ੍ਰੀ ਮਨਵੀਰ ਭੁੱਲਰ, ਸ੍ਰੀ ਗੁਰਨਾਮ ਸਿੰਘ ,ਸ੍ਰੀ ਜਗਦੀਸ਼ ਸਿੰਘ ਬੀ ਐਲ ਓ, ਸ੍ਰੀ ਨਵਦੀਪ ਸੁਖੀ ਬੀ ਐਲ ਓ, ਗੁਰਮੇਲ ਸਿੰਘ ,ਅੰਮ੍ਰਿਤ ਪਾਲ ਸਿੰਘ ਪਾਲੀ ਨੇ ਸਹਿਯੋਗ ਦਿੱਤਾ।
