ਹਰਿਆਣਵੀ ‘ਸਾਈਕੋ ਕਿ*ਲਰ ਚਾਚੀ’ ਦਾ ਖ਼ੌਫ਼*ਨਾਕ ਰਾਜ਼ ਬੇਨਕਾਬ

24

ਪਾਣੀਪਤ (ਹਰਿਆਣਾ) 04 Dec 2025 AJ DI Awaaj

National Desk —ਪਾਣੀਪਤ ਵਿੱਚ ਬੱਚਿਆਂ ਦੀ ਲੜੀਵਾਰ ਹੱ*ਤਿਆਵਾਂ ਦੇ ਰੌਂਗਟੇ ਖੜੇ ਕਰਨ ਵਾਲੇ ਕੇਸ ਵਿੱਚ ਦੋਸ਼ੀ ਮਹਿਲਾ ਪੂਨਮ ਨੂੰ ਗ੍ਰਿਫ਼*ਤਾਰ ਕਰ ਲਿਆ ਗਿਆ ਹੈ। ਹੈਰਾਨੀਜਨਕ ਖੁਲਾਸੇ ਵਿੱਚ ਸਾਹਮਣੇ ਆਇਆ ਕਿ ਉਹ ਪਿਛਲੇ ਤਿੰਨ ਸਾਲਾਂ ਵਿੱਚ ਚਾਰ ਮਾਸੂਮ ਬੱਚਿਆਂ ਨੂੰ ਸਿੰਕ, ਬਾਥਟਬ ਅਤੇ ਪਾਣੀ ਦੀਆਂ ਟੈਂਕੀਆਂ ਵਿੱਚ ਡੁਬੋ ਕੇ ਮਾ*ਰ ਚੁੱਕੀ ਸੀ। ਸਭ ਤੋਂ ਚੌਕਾਉਣ ਵਾਲੀ ਗੱਲ ਇਹ ਹੈ ਕਿ ਕਤਲ ਅਕਸਰ ਏਕਾਦਸ਼ੀ ਵਾਲੇ ਦਿਨ ਕੀਤੇ ਗਏ।

ਕਿਵੇਂ ਖੁਲਿਆ ਕਾਲਾ ਰਾਜ਼?

1 ਦਸੰਬਰ ਨੂੰ, ਜੋ ਕਿ ਏਕਾਦਸ਼ੀ ਦਾ ਦਿਨ ਸੀ, ਨੌਲਥਾ ਪਿੰਡ ਵਿੱਚ ਵਿਆਹ ਦੌਰਾਨ 6 ਸਾਲ ਦੀ ਵਿਧੀ ਦੀ ਲਾ*ਸ਼ ਬਾਥਟਬ ਵਿੱਚੋਂ ਮਿਲੀ। ਟੱਬ ਦੀ ਗਹਿਰਾਈ ਅਤੇ ਬੱਚੀ ਦੀ ਉਚਾਈ ਦੇ ਅਨੁਪਾਤ ਨੇ ਪੁਲਿਸ ਦਾ ਧਿਆਨ ਖਿੱਚਿਆ। ਜਾਂਚ ਵਿੱਚ ਸ਼ੱਕ ਪੂਨਮ ’ਤੇ ਗਿਆ ਜਿਸਦੇ ਕੱਪੜੇ ਵੀ ਗਿੱਲੇ ਸਨ। ਪੁੱਛਗਿੱਛ ਦੌਰਾਨ ਉਸਦੇ ਬਿਆਨ ਲੜਖੜਾਏ ਅਤੇ ਆਖਿਰਕਾਰ ਪੂਰਾ ਪਲਾਨ ਬੇਨਕਾਬ ਹੋ ਗਿਆ।

ਏਕਾਦਸ਼ੀ ਨਾਲ ਕਤ*ਲਾਂ ਦਾ ਸੰਬੰਧ

– ਪਹਿਲਾ ਡਬਲ ਮਰਡਰ: 12 ਜਨਵਰੀ 2023 ਨੂੰ ਪੂਨਮ ਨੇ ਆਪਣੇ ਪੁੱਤਰ ਸ਼ੁਭਮ ਅਤੇ ਭਤੀਜੀ ਇਸ਼ੀਕਾ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋ ਕੇ ਮਾ*ਰ ਦਿੱਤਾ।
– ਤੀਜਾ ਕ*ਤਲ: 19 ਅਗਸਤ 2023 ਨੂੰ ਸਿਵਾਹ ਪਿੰਡ ਵਿੱਚ ਜੀਆ ਨਾਮ ਦੀ ਕੁੜੀ ਨੂੰ ਡੁਬੋ ਦਿੱਤਾ।
– ਚੌਥਾ ਅਤੇ ਆਖਰੀ ਕ*ਤਲ: 1 ਦਸੰਬਰ 2025 ਨੂੰ ਵਿਧੀ ਦੀ ਹੱਤਿ*ਆ।
ਹੈਰਾਨੀ ਦੀ ਗੱਲ—ਇਹ ਤਿੰਨੇ ਦਿਨ ਵੀ ਏਕਾਦਸ਼ੀ ਦੇ ਨੇੜੇ ਜਾਂ ਉਸੇ ਦਿਨ ਸਨ।

ਕੇਸ ਵਿੱਚ ਪਰਿਵਾਰ ਦੀ ਹੈਰਾਨੀ

ਪਰਿਵਾਰ ਨੂੰ ਕਦੇ ਪੂਨਮ ’ਤੇ ਸ਼ੱਕ ਨਹੀਂ ਹੋਇਆ। ਉਹ ਪੜ੍ਹੀ-ਲਿਖੀ ਸੀ, B.Ed ਕਰ ਰਹੀ ਸੀ ਅਤੇ ਪਰਿਵਾਰ ਹਰੇਕ ਮੌ*ਤ ਨੂੰ “ਹਾਦਸਾ” ਮੰਨਦਾ ਰਿਹਾ। ਹੁਣ ਚਾਰ ਲੜੀਵਾਰ ਕਤ*ਲਾਂ ਦੇ ਖੁਲਾਸੇ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।

ਗ੍ਰਿਫ਼*ਤਾਰੀ ਕਿਵੇਂ ਹੋਈ?

ਐਸਪੀ ਭੂਪੇਂਦਰ ਸਿੰਘ ਨੇ ਦੱਸਿਆ ਕਿ ਵਿਧੀ ਦੀ ਮੌ*ਤ ਬਾਅਦ ਪਰਿਵਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਜਾਂਚ ਕੀਤੀ। ਸਟੋਰਰੂਮ ਬਾਹਰੋਂ ਬੰਦ ਮਿਲਿਆ, ਬਾਥਟਬ ਵਿੱਚ ਪਾਣੀ ਭਰਿਆ ਸੀ ਅਤੇ ਵਿਧੀ ਦਾ ਮੂੰਧੇ ਮੂੰਹ ਡਿੱਗਿਆ ਮਿਲਣਾ ਹੱਤਿ*ਆ ਵੱਲ ਇਸ਼ਾਰਾ ਸੀ। ਸਖ਼ਤ ਪੁੱਛਗਿੱਛ ਵਿੱਚ ਪੂਨਮ ਟੁੱਟ ਗਈ ਅਤੇ ਚਾਰ ਕਤ*ਲਾਂ ਦੀ ਕਬੂਲੀਅਤ ਕਰ ਬੈਠੀ।

ਇਸ ਭਿਆਨਕ ਕੇਸ ਨੇ ਪੂਰੇ ਖੇਤਰ ਵਿੱਚ ਦਹਿਲਾ ਮਚਾ ਦਿੱਤਾ ਹੈ ਅਤੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਪੂਨਮ ਮਨੋਵਿਗਿਆਨਕ ਤੌਰ ’ਤੇ ਬਿਮਾਰ ਸੀ ਜਾਂ ਏਕਾਦਸ਼ੀ ਵਾਲੇ ਦਿਨਾਂ ਨਾਲ ਕੋਈ ਅੰਧਵਿਸ਼ਵਾਸੀ ਸੰਬੰਧ ਜੋੜਿਆ ਹੋਇਆ ਸੀ।