ਜੋਨ ਪੱਧਰੀ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਸਰਾਏ ਅਮਾਨਤ ਖਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

21

ਤਰਨ ਤਾਰਨ 06 ਅਗਸਤ 2025 AJ DI Awaaj

Punjab Desk : 89ਵੀਆਂ ਜ਼ੈਨ ਪੱਧਰੀ ਖੇਡਾਂ ‘ਚ ਜ਼ੋਨ ਗੰਡੀਵਿੰਡ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਖਾਲਸਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੀ ਗਰਾਊਂਡ ‘ਚ ਜ਼ੋਨ ਕਨਵੀਨਰ ਹਰਜੀਤ ਕੌਰ ਦੀ ਅਗਵਾਈ ‘ਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ‘ਚ ਜ਼ੋਨ  ਗੰਡੀਵਿੰਡ ਦੇ ਲਗਭਗ 20  ਸਕੂਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ।

 ਇਨ੍ਹਾਂ ਮੁਕਾਬਲਿਆ ‘ਚ ਅੰਡਰ 14 ਵਰਗ ਦੇ ਲੜਕਿਆ ਦੇ ਕਬੱਡੀ ਮੁਕਾਬਲਿਆ ‘ਚ ਸਰਕਾਰੀ ਹਾਈ ਸਕੂਲ ਸਰਾਏ ਅਮਾਨਤ ਖਾ  ਦੇ ਵਿਦਿਆਰਥੀਆ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਸਕੂਲ ਦੇ ਵਿਦਿਆਰਥੀਆਂ ਨੂੰ ਹਰਾ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਜੋਨ  ‘ਚ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਗਰੂਪ ਕੌਰ ਦੁਆਰਾ ਇਨਾਂਮ ਦੇ ਕੇ ਸਨਮਾਨਿਤ ਕੀਤਾ ਗਿਆ।

 ਇਸ ਤੋਂ ਇਲਾਵਾ ਕਬੱਡੀ ਲੜਕੀਆਂ ਅੰਡਰ-14 ਅਤੇ ਅੰਡਰ -17  ਉਮਰ ਵਰਗ ‘ਚ ਵੀ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਜ਼ੋਨ ‘ਚ ਪਹਿਲਾਂ ਸਥਾਨ ਹਾਸਲ ਕੀਤਾ। ਸਕੂਲ ਪਹੁੰਚਣ ‘ਤੇ ਇਨ੍ਹਾ ਵਿਦਿਆਰਥੀਆ ਦਾ ਸਕੂਲ ਦੇ ਚੇਅਰਮੈਨ   ਤਲਵਿੰਦਰ ਸਿੰਘ ਤੇ ਮੁੱਖ ਅਧਿਆਪਕਾ  ਸ੍ਰੀਮਤੀ ਪਰਮਜੀਤ ਕੋਰ ਦੀ ਅਗਵਾਈ ਹੇਠ ਸਮੂਹ ਸਕੂਲ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

 ਇਸ ਮੌਕੇ ਸਕੂਲ ਮੁਖੀ ਸ੍ਰੀਮਤੀ ਪਰਮਜੀਤ ਕੋਰ ਨੇ ਵਿਦਿਆਰਥੀਆ ਦੀ ਇਸ ਸਫਲਤਾ ਲਈ ਵਿਦਿਆਰਥੀਆ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਸਾਹਿਬਾਨ ਲਖਵਿੰਦਰ ਸਿੰਘ ਸਿੰਘ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੰਦਿਆ ਅੱਗੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੰਸਥਾ ਦੇ ਅਧਿਆਪਕ ਸ੍ਰੀ ਅਰੁਣ ਕੁਮਾਰ, ਗਰਜ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਕੁਮਾਰ, ਜਗਬੀਰ ਸਿੰਘ ਢਿੱਲੋਂ, ,ਦੀਪਕ ਕੁਮਾਰ, ਗੁਰਸੇਵਕ ਸਿੰਘ, ,ਦਲਜੀਤ ਸਿੰਘ, ਸੁਰਿੰਦਰ ਸਿੰਘ ਮੈਡਮ ਸੰਦੀਪ ਕੌਰ,ਕੰਵਲਪ੍ਰੀਤ ਕੌਰ, ਕੁਲਵਿੰਦਰ ਕੌਰ,  ਰੁਪਿੰਦਰਜੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।