ਫਾਜ਼ਿਲਕਾ 2 ਜੁਲਾਈ 2025 AJ Di Awaaj
Punjab Desk : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸਲੇਮਸ਼ਾਹ ਵਿਖੇ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਚਲਾਈ ਜਾ ਰਹੀ ਹੈ। ਸਾਲ 2016 ਵਿਚ 15 ਗਉਵੰਸ਼ ਤੋਂ ਸ਼ੁਰੂ ਹੋਈ ਸੋਸਾਇਟੀ ਵਿਚ ਹੁਣ ਦੇ ਸਮੇਂ ਵਿਚ 1200 ਦੇ ਕਰੀਬ ਗਉਵੰਸ਼ ਦੀ ਦੇਖਰੇਖ ਕੀਤੀ ਜਾ ਰਹੀ ਹੈ। ਫਾਜਿ਼ਲਕਾ ਦੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਗਉਵੰਸ਼ ਦੇ ਰੱਖ—ਰਖਾਵ ਵਿਚ ਸੋਸਾਇਟੀ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਨੀਰੂ ਗਰਗ ਨੇ ਕੀਤਾ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਵਿਖੇ 12.50 ਲੱਖ ਦੀ ਲਾਗਤ ਨਾਲ ਪਾਰਕ ਬਣਾਇਆ ਗਿਆ ਹੈ ਜਿਸ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਤੇ ਗਉ ਪਰਿਕ੍ਰਮਾ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵਿਖੇ 8 ਸ਼ੈਡ ਬਣਾਏ ਹਨ ਜਿਸ ਵਿਚ ਨੰਦੀ ਤੇ ਗਉਆਂ ਨੂੰ ਵੱਖਰਾ—ਵੱਖਰਾਂ ਠਹਿਰਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਗਉਵੰਸ਼ ਦੇ ਬਿਹਤਰ ਸਾਂਭ—ਸੰਭਾਲ ਲਈ ਖੁਰਾਕ, ਪੀਣ ਵਾਲੇ ਪਾਣੀ, ਗਰਮੀ ਤੋਂ ਰਾਹਤ ਅਤੇ ਗਉਆਂ ਦੇ ਇਲਾਜ ਲਈ ਡਾਕਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਐਮਰਜੰਸੀ ਦੌਰਾਨ ਵੀ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜ਼ੋ ਲੋੜ ਪੈਣ *ਤੇ ਨਾਲ ਦੀ ਨਾਲ ਗਉਵੰਸ਼ ਦਾ ਇਲਾਜ ਹੋ ਸਕੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਵੱਲੋਂ ਨਗਰ ਕੌਂਸਲ ਤੇ ਨਗਰ ਨਿਗਮ ਨਾਲ ਮਿਲਕੇ ਲਗਾਤਾਰ ਬੇਸਹਾਰਾ ਗਉਵੰਸ਼ ਨੂੰ ਫੜ ਕੇ ਗਉਸ਼ਾਲਾ ਵਿਖੇ ਲਿਆਂਦਾ ਜਾ ਰਿਹਾ ਹੈ ਤਾਂ ਜ਼ੋ ਸੜਕਾਂ *ਤੇ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਬਾਕਸ ਲਈ ਪ੍ਰਸਤਾਵਿਤ
ਦੋ ਦੋਸਤਾਂ ਦੀ ਜ਼ੋੜੀ ਨੇ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਸਲੇਮਸ਼ਾਹ ਵਿਖੇ ਪਹੁੰਚ ਕਰਵਾਈ ਸਵਾ ਮਨੀ
ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਨੂੰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸਜਨਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਰੋਹਿਤ ਖੁਰਾਣਾ ਅਤੇ ਸੰਨੀ ਗੁਪਤਾ ਨੇ 21 ਗੱਟੇ ਫੀਡ ਦੀ ਸਵਾਮਨੀ ਗਉਮਾਤਾ ਨੂੰ ਕਰਵਾਈ। ਰੋਹਿਤ ਖੁਰਾਣਾ ਦੀ ਮਾਤਾ ਰੋਜੀ ਖੁਰਾਣਾ ਨੇ ਜਨਮ ਦਿਨ ਮੌਕੇ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਨੂੰ ਸਵਾਮਨੀ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।ਉਨ੍ਹਾਂ ਹੋਰਨਾਂ ਸਮਾਜ ਸੇਵੀਆਂ ਤੇ ਦਾਨੀ ਸਜਨਾਂ ਨੂੰ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਵਿਖੇ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
