ਰਿਕਵਰੀ ਲਈ ਪੁਲਿਸ ਨਾਲ ਲਿਆਂਦੇ ਬਦਮਾਸ਼ਾਂ ਦੀ ਫਾਇਰਿੰਗ, ਪੁਲਿਸ ਨੇ ਕੀਤਾ ਐਨਕਾਊਂਟਰ

14

26 ਫਰਵਰੀ 2025  Aj Di Awaaj

ਅੰਮ੍ਰਿਤਸਰ ਦੇ ਮਹਿਤਾ ਥਾਣੇ ਦੀ ਪੁਲਿਸ ਨੇ ਬੀਤੇ ਦਿਨਾਂ ਵਿੱਚ ਇੱਕ ਦੁਕਾਨਦਾਰ ਉੱਤੇ ਫਾਇਰਿੰਗ ਕਰਨ ਵਾਲੇ ਇੱਕ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਦੂਸਰਾ ਮੁਲਜ਼ਮ ਅਜੇ ਵੀ ਫਰਾਰ ਹੈ। ਅੱਜ ਪੁਲਿਸ ਨੇ ਮੁਲਜ਼ਮ ਰੋਹਿਤ ਨੂੰ ਰਿਕਵਰੀ ਲਈ ਪਿੰਡ ਧਰਦਿਉ ਅਤੇ ਨੰਗਲੀ ਦਰਮਿਆਨ ਸਥਿਤ ਇੱਕ ਡਰੇਨ ਦੇ ਨੇੜੇ ਲਿਆਂਦਾ ਸੀ, ਜਿੱਥੇ ਰਿਕਵਰੀ ਦੌਰਾਨ ਮੁਲਜ਼ਮ ਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ, ਜਿਸ ਨਾਲ ਰੋਹਿਤ ਜਖਮੀ ਹੋ ਗਿਆ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਫਿਲਹਾਲ ਪੁਲਿਸ ਨੇ ਨੇੜਲੇ ਇਲਾਕੇ ਨੂੰ ਖੰਗਾਲਨਾ ਸ਼ੁਰੂ ਕਰ ਦਿੱਤਾ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।