31October 2025 Aj Di Awaaj
National Desk ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਚੌਕਾਣੀ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਸਾਫਟਵੇਅਰ ਇੰਜੀਨੀਅਰ ਲਈ ਆਨਲਾਈਨ ਮੋਬਾਈਲ ਖਰੀਦਣਾ ਕਾਫੀ ਮਹਿੰਗਾ ਪੈ ਗਿਆ। ਇੰਜੀਨੀਅਰ ਦਾ ਕਹਿਣਾ ਹੈ ਕਿ ਉਸਨੇ ਐਮਜ਼ਾਨ ਤੋਂ ₹1.86 ਲੱਖ ਦੀ ਕੀਮਤ ਵਾਲਾ ਸੈਮਸੰਗ ਗੈਲੈਕਸੀ ਜ਼ੈੱਡ ਫੋਲਡ 7 (Samsung Galaxy Z Fold 7) ਆਰਡਰ ਕੀਤਾ ਸੀ ਅਤੇ ਉਸਦੀ ਪੂਰੀ ਰਕਮ ਵੀ ਅਦਾ ਕਰ ਦਿੱਤੀ ਸੀ।
ਆਰਡਰ ਮਿਲਣ ‘ਤੇ ਜਦੋਂ ਉਸਨੇ ਡੱਬਾ ਖੋਲ੍ਹਿਆ, ਤਾਂ ਮੋਬਾਈਲ ਫੋਨ ਦੀ ਥਾਂ ਉਸ ਵਿੱਚੋਂ ਟਾਇਲ ਦਾ ਇੱਕ ਟੁਕੜਾ ਨਿਕਲਿਆ। ਇਸ ਘਟਨਾ ਤੋਂ ਬਾਅਦ ਨੌਜਵਾਨ ਨੇ ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP) ‘ਤੇ ਸ਼ਿਕਾਇਤ ਦਰਜ ਕਰਵਾਈ ਅਤੇ ਫਿਰ ਕੁਮਾਰਸਵਾਮੀ ਲੇਆਉਟ ਪੁਲਿਸ ਥਾਣੇ ਵਿੱਚ ਰਸਮੀ ਐਫਆਈਆਰ ਦਰਜ ਕਰਾਈ।
 
 
                

 
 
 
 
