11November 2025 Aj Di Awaaj
Punjab Desk ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਇਕ ਸਾਲ ਤੋਂ ਵੱਧ ਚੱਲੇ ਅੰਦੋਲਨ ਦੌਰਾਨ ਬਿਜਲੀ ਬਿੱਲ 2003 ’ਚ ਸੋਧ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰਾਂ ਵਿਚ ਟਕਰਾਅ ਬਣ ਗਿਆ ਸੀ। ਕਿਸਾਨਾਂ ਦੇ ਦਬਾਅ ਕਾਰਨ ਇਹ ਮਾਮਲਾ ਕੁਝ ਸਮੇਂ ਲਈ ਟਲ ਗਿਆ ਸੀ, ਪਰ ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਦੁਬਾਰਾ ਇਸ ਬਿੱਲ ਵਿਚ ਸੋਧ ਲਈ ਰਾਜ ਸਰਕਾਰਾਂ ਤੋਂ 9 ਨਵੰਬਰ ਤੱਕ ਸੁਝਾਅ ਮੰਗੇ ਸਨ। ਖਬਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਇਸ ਸਬੰਧੀ ਕੋਈ ਸੁਝਾਅ ਤਿਆਰ ਨਹੀਂ ਕੀਤਾ ਗਿਆ।













