ਹਰ ਗ੍ਰਾਮ ਪੰਚਾਇਤ ਵਿੱਚ 1 ਜੁਲਾਈ ਤੋਂ 30 ਸਤੰਬਰ 2025 ਤੱਕ ਸ਼ਿਵਿਰ ਆਯੋਜਿਤ

7

ਫਾਜਿਲਕਾ 25 ਜੁਲਾਈ 2025 AJ DI Awaaj

Punjab Desk : ਜ਼ਿਲ੍ਹਾ ਲੀਡ ਬੈਂਕ ਮੈਨੇਜਰ ਫਾਜਿਲਕਾ ਸ੍ਰੀ ਵਿਸ਼ਵ ਜੀਤ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਵਿੱਤੀ ਸੇਵਾਵਾਂ ਵਿਭਾਗ ਵੱਲੋਂ 3 ਮਹੀਨੇ ਹਰ ਗ੍ਰਾਮ ਪੰਚਾਇਤ ਵਿੱਚ ਘੱਟ ਤੋਂ ਘੱਟ ਇੱਕ ਸ਼ਿਵਿਰ 1 ਜੁਲਾਈ 2025 ਤੋਂ 30 ਸਤੰਬਰ 2025 ਤੱਕ ਚਲਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸ਼ਿਵਿਰ ਦੌਰਾਨ ਜ਼ੀਰੋ ਬੈਲੇਂਸ, ਬਿਨਾਂ ਖਰਚ ਅਤੇ ਮੁਫ਼ਤ ਡੈਬਿਟ ਕਾਰਡ ਜਿਸ ਨਾਲ ਐਕਸੀਡੈਂਟ ਇਨਸ਼ੋਰੈਂਸ 2ਲੱਖ ਵਾਲਾ ਪੀ.ਐਮ.ਜੇ.ਡੀ. ਵਾਈ ਖਾਤਾ,ਪੀ.ਐਮ. ਜੀਵਨ ਜੋਤਿ ਬੀਮਾ ਯੋਜਨਾ ਦੇ ਅਨੁਸਾਰ ਲਾਇਫ਼ ਇਨਸ਼ੋਰੈਂਸ 2 ਲੱਖ ‘ ਦੀ ਜਿਸ ਦਾ ਸਲਾਨਾ ਪ੍ਰੀਮਿਅਮ ਰੁਪਏ 436 (ਉਮਰ: 18 ਤੋਂ 50 ਸਾਲ), ਪੀ.ਐਮ. ਸੁਰੱਖਿਆ ਬੀਮਾ ਯੋਜਨਾ ਦੇ ਅਨੁਸਾਰ ਐਕਸੀਡੈਂਟ ਇਨਸ਼ੋਰੈਂਸ 2 ਲੱਖ ਦੀ ਜਿਸ ਦਾ ਸਾਲਾਨਾ ਪ੍ਰੀਮਿਅਮ ਰੁਪਏ 20 (ਉਮਰ: 18 ਤੋਂ 70 ਸਾਲ), ਅਟਲ ਪੈਨਸ਼ਨ ਯੋਜਨਾ ਜਿਸ ਵਿੱਚ ਗਰੰਟਿਡ ਪੈਨਸ਼ਨ ਰੁਪਏ 1000 ਰੁਪਏ ਤੋਂ 5000 ਰੁਪਏ  ਤੱਕ ਮਾਸਿਕ (ਉਮਰ: 18 ਤੋਂ 40 ਸਾਲ), ਆਪਣੇ ਬੱਚਤ ਖਾਤਾ ਅਤੇ ਪੀ.ਐਮ.ਜੇ.ਡੀ.ਵਾਈ. ਖਾਤਾ ਜੋਕਿ 10 ਸਾਲ ਜਾਂ ਉਸਤੋਂ ਵੱਧ ਸਾਲਾਂ ਤੋਂ ਖੁਲ੍ਹਿਆ ਹੋਵੇ ਜਾਂ ਬੰਦ ਦੀ ਰੀ-ਕੇ.ਵਾਈ.ਸੀ., ਡਿਜ਼ੀਟਲ ਧੋਖਾਧੜੀ ਤੋਂ ਬਚਣ ਅਤੇ ਆਰ.ਬੀ.ਆਈ. ਦੇ ਅਨਕਲੇਮਡ ਡਿਪੋਜ਼ਿਟ ਵਿੱਚੋਂ ਪੈਸੇ ਲੈਣ ਦੀ ਜਾਣਕਾਰੀ ਬਾਰੇ  ਸਹੂਲਤਾ ਪ੍ਰਦਾਨ ਕੀਤੀਆ ਜਾਣਗੀਆਂ।
ਵਧੇਰੇ ਜਾਣਕਾਰੀ ਲਈ ਆਪਣੇ ਨਜ਼ਦੀਕੀ ਬੈਂਕ ਦੀ ਸ਼ਾਖਾ/ਬੀਸੀ ਨਾਲ ਸੰਪਰਕ ਕਰੋ।