ਸੜਕ ਕੰਢੇ ਬੋਰੀ ‘ਚੋਂ ਮਿਲੀ ਨੌਜਵਾਨ ਕੁੜੀ ਦੀ ਲਾ*ਸ਼ ਲੋਕਾਂ ‘ਚ ਦ*ਹਿ*ਸ਼*ਤ

19

ਲੁਧਿਆਣਾ:09 July 2025 AJ DI Awaaj

Punjab Desk : ਲੁਧਿਆਣਾ ਦੇ ਆਰਤੀ ਚੌਂਕ ਨੇੜੇ ਇੱਕ ਹੋਸ਼ ਉਡਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਕੰਢੇ ਪਈ ਬੰਦ ਬੋਰੀ ‘ਚੋਂ ਇੱਕ ਨੌਜਵਾਨ ਕੁੜੀ ਦੀ ਲਾ*ਸ਼ ਮਿਲੀ। ਸਵੇਰੇ ਬੋਰੀ ‘ਚੋਂ ਆ ਰਹੀ ਤੇਜ਼ ਬਦਬੂ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਦੋਂ ਬੋਰੀ ਖੋਲ੍ਹੀ ਤਾਂ ਅੰਦਰੋਂ ਲਾ*ਸ਼ ਮਿਲੀ, ਜਿਸ ਨਾਲ ਇਲਾਕੇ ‘ਚ ਭਾਰੀ ਦ*ਹਿਸ਼*ਤ ਫੈਲ ਗਈ।

ਚਸ਼ਮਦੀਦਾਂ ਅਨੁਸਾਰ, ਇਹ ਬੋਰੀ ਦੋ ਮੋਟਰਸਾਈਕਲ ਸਵਾਰ ਲੋਕਾਂ ਵੱਲੋਂ ਰਾਤ ਦੇ ਸਮੇਂ ਇਥੇ ਸੁੱਟੀ ਗਈ ਸੀ ਜੋ ਫੌਰਨ ਮੌਕੇ ਤੋਂ ਭੱਜ ਗਏ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿੱਚ ਵੀ ਦੋ ਸ਼ਕੀ ਵਿਅਕਤੀ ਬੋਰੀ ਸੁੱਟਦੇ ਹੋਏ ਨਜ਼ਰ ਆ ਰਹੇ ਹਨ।

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਲਾ*ਸ਼ ਦੀ ਪਛਾਣ ਨਹੀਂ ਹੋ ਸਕੀ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌ*ਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸ਼ਕੀ ਵਿਅਕਤੀਆਂ ਦੀ ਪਹਚਾਣ ਕਰ ਕੇ ਗ੍ਰਿਫ*ਤਾ*ਰੀ ਕੀਤੀ ਜਾਵੇਗੀ।

ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਵਿਚ ਭੈਪੂਰਨ ਸੂਚਨਾ ਫੈਲ ਚੁੱਕੀ ਹੈ।