ਕੰਟੀਨ ਦਾ ਠੇਕਾ ਦੇਣ ਲਈ ਬੋਲੀ 04 ਜੁਲਾਈ ਨੂੰ ਹੋਵੇਗੀ

4

ਸ੍ਰੀ ਅਨੰਦਪੁਰ ਸਾਹਿਬ  01 ਜੁਲਾਈ 2025 AJ Di Awaaj

Punjab Desk : ਦਫਤਰ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਦੇ ਅਹਾਤੇ ਅੰਦਰ ਕੰਟੀਨ ਦਾ ਠੇਕਾ ਦੇਣ ਲਈ ਬੋਲੀ 04 ਜੁਲਾਈ 2025 ਨੂੰ ਸਵੇਰੇ 11 ਵਜੇ ਐਸ.ਡੀ.ਐਮ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਵੇਗੀ।

     ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ ਦਫਤਰ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਦੇ ਅਹਾਤੇ ਵਿੱਚ 1-4-2025 ਤੋਂ 31-03-2026 ਤੱਕ ਕੁੱਲ 12 ਮਹੀਨੇ ਲਈ ਕੰਟੀਨ ਦਾ ਠੇਕੇ ਦੀਆਂ ਸ਼ਰਤਾਂ ਦਫਤਰ ਉਪ ਮੰਡਲ ਮੈਜਿਸਟ੍ਰੇਟ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰੀ ਸਮੇਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬੋਲੀਕਾਰ ਨੂੰ ਬੋਲੀ ਦੇਣ ਤੋ ਪਹਿਲਾ ਸਾਰੀਆਂ ਸ਼ਰਤਾਂ ਤੇ ਨਿਯਮਾਂ ਦਾ ਪਾਲਣ ਯਕੀਨੀ ਕਰਨੀ ਹੋਵੇਗੀ। ਬੋਲੀ ਦੀ ਅੰਤਿਮ ਪ੍ਰਵਾਨਗੀ ਦਾ ਅਧਿਕਾਰ ਉਪ ਮੰਡਲ ਮੈਜਿਸਟ੍ਰੇਟ ਨੂੰ ਹੋਵੇਗਾ। ਉਪ ਮੰਡਲ ਮੈਜਿਸਟ੍ਰੇਟ ਦਫਤਰ ਦੇ ਅਹਾਤੇ ਵਿੱਚ ਕੰਮਕਾਰ ਲਈ ਆਉਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਇਹ ਪ੍ਰਬੰਧ ਕੀਤੇ ਗਏ ਹਨ।