11November 2025 Aj Di Awaaj
National Desk ਗੁਜਰਾਤ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਐਤਵਾਰ ਨੂੰ ਰਾਜਧਾਨੀ ਗਾਂਧੀਨਗਰ ਦੇ ਨੇੜੇ ਅਦਲਾਜ ਕਸਬੇ ਤੋਂ ਡਾ. ਅਹਿਮਦ ਮੋਹੀਉਦੀਨ ਸਈਦ ਨੂੰ ਗ੍ਰਿਫ਼ਤਾਰ ਕੀਤਾ ਹੈ। ਸਈਦ ਕੋਲੋਂ ਤਿੰਨ ਪਿਸਤੌਲ — ਦੋ ਆਸਟਰੀਆ ਵਿੱਚ ਬਣੇ ਗਲੌਕ ਮਾਡਲ ਤੇ ਇੱਕ ਇਟਲੀ ਵਿੱਚ ਬਣਿਆ ਬੇਰੇਟਾ — ਬਰਾਮਦ ਕੀਤੇ ਗਏ ਹਨ।
ਗੌਰਤਲਬ ਹੈ ਕਿ ਹਾਲ ਹੀ ਵਿੱਚ ਵੱਖ–ਵੱਖ ਰਾਜਾਂ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਦੇ ਇੱਕ ਡਾਕਟਰ ਨੂੰ ਤਿੰਨ ਪਿਸਤੌਲਾਂ ਅਤੇ ਸੰਭਾਵੀ ਜੈਵਿਕ ਹਥਿਆਰ ਰਿਸਿਨ ਤਿਆਰ ਕਰਨ ਲਈ ਲੋੜੀਂਦੇ ਸਮੱਗਰੀ ਸਮੇਤ ਕਾਬੂ ਕੀਤਾ ਗਿਆ ਸੀ।
ਜੰਮੂ–ਕਸ਼ਮੀਰ ਦੇ ਇੱਕ ਹੋਰ ਵਿਅਕਤੀ ਨੂੰ ਹਰਿਆਣਾ ਵਿੱਚ 2,900 ਕਿਲੋਗ੍ਰਾਮ ਵਿਸਫੋਟਕ ਪਦਾਰਥ ਅਤੇ ਦੋ ਅਸਾਲਟ ਰਾਈਫ਼ਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਤੀਜੇ ਵਿਅਕਤੀ ਨੂੰ ਉੱਤਰ ਪ੍ਰਦੇਸ਼ ਵਿੱਚ ਪਾਕਿਸਤਾਨ ਆਧਾਰਤ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਦੀ ਪ੍ਰਸ਼ੰਸਾ ਕਰਨ ਵਾਲੇ ਪੋਸਟਰ ਲਗਾਉਣ ਦੇ ਦੋਸ਼ ’ਚ ਕਾਬੂ ਕੀਤਾ ਗਿਆ।
ਇਹ ਤਿੰਨੋ ਗ੍ਰਿਫ਼ਤਾਰੀਆਂ ਐਤਵਾਰ ਤੋਂ ਲੈ ਕੇ ਸੋਮਵਾਰ ਸਵੇਰੇ ਤੱਕ ਹੋਈਆਂ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਤਿੰਨੇ ਵਿਅਕਤੀ ਦਿੱਲੀ ਕਾਰ ਬੰਬ ਧਮਾਕੇ ਨਾਲ ਸੰਬੰਧਿਤ ਹੋ ਸਕਦੇ ਹਨ।














