ਸੰਗਰੂਰ ਵਿੱਚ ਭਿਆਨਕ ਸੜਕ ਹਾਦਸਾ

15

ਸੰਗਰੂਰ, 13 ਸਤੰਬਰ 2025 AJ DI Awaaj

Punjab Desk — ਸੰਗਰੂਰ-ਧੂਰੀ ਰੋਡ ‘ਤੇ ਫਲਾਈਓਵਰ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਸਕੂਟੀ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਦੋਵੇਂ ਨੌਜਵਾਨ ਬਾਜ਼ਾਰ ਤੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਸਨ, ਜਦ ਉਹਨਾਂ ਦੀ ਸਕੂਟੀ ਇੱਕ ਤੇਜ਼ ਰਫ਼ਤਾਰ ਟਰਾਲੇ ਨਾਲ ਟਕਰਾ ਗਈ।

ਹਾਦਸਾ ਇੰਨਾ ਖੌਫਨਾਕ ਸੀ ਕਿ ਇੱਕ ਨੌਜਵਾਨ ਦਾ ਸਰੀਰ ਟਰਾਲੇ ਦੇ ਟਾਇਰਾਂ ਹੇਠਾਂ ਫਸ ਗਿਆ ਅਤੇ ਟਰਾਲਾ ਚਾਲਕ ਉਸਨੂੰ ਲਗਭਗ 30 ਮੀਟਰ ਤੱਕ ਘਸੀਟਦਾ ਹੋਇਆ ਲੈ ਗਿਆ, ਜਿਸ ਕਾਰਨ ਉਸ ਦਾ ਸਰੀਰ ਦੋ ਟੁਕ*ੜਿ*ਆਂ ‘ਚ ਵੰਡ ਗਿਆ। ਦੂਜੇ ਨੌਜਵਾਨ ਦੀ ਵੀ ਮੌਕੇ ‘ਤੇ ਹੀ ਜਾਨ ਚਲੀ ਗਈ।

ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਆਪਣਾ ਵਾਹਨ ਥਾਂ ‘ਤੇ ਛੱਡ ਕੇ ਫਰਾਰ ਹੋ ਗਿਆ। ਮੌਕੇ ‘ਤੇ ਭੀੜ ਇਕੱਠੀ ਹੋ ਗਈ ਅਤੇ ਹਾਦਸੇ ਦੀ ਦਰਦਨਾਕ ਤਸਵੀਰ ਵੇਖ ਹਰ ਕੋਈ ਸਹਿਮ ਗਿਆ। ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਲਤ ਰੋ-ਰੋ ਕੇ ਬੇਹਾਲ ਹੋ ਚੁੱਕੀ ਹੈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਲਾ*ਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਫਰਾਰ ਟਰਾਲਾ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


ਸਾਵਧਾਨੀ ਸੰਦੇਸ਼: ਸੜਕਾਂ ‘ਤੇ ਸਾਵਧਾਨੀ ਅਤੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ, ਤਾਂ ਜੋ ਅਜਿਹੇ ਦਰਦਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ।