ਫਤਿਹਗੜ੍ਹ ਸਾਹਿਬ ‘ਚ ਭਿਆਨਕ ਸੜਕ ਹਾਦਸਾ: ਆਟੋ ਤੇ ਟਰੱਕ ਦੀ ਟੱਕਰ ‘ਚ 8 ਸਾਲਾ ਬੱਚੇ ਦੀ ਮੌ*ਤ, ਕਈ ਜ਼ਖਮੀ

53

ਫਤਿਹਗੜ੍ਹ ਸਾਹਿਬ 19 June 2025 AJ Di Awaaj

Punjab Desk : ਸ਼ਹਿਰ ਦੇ ਰੇਲਵੇ ਰੋਡ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ 8 ਸਾਲਾ ਬੱਚਾ ਜਾਨ ਗੁਆ ਬੈਠਿਆ, ਜਦਕਿ ਕਈ ਹੋਰ ਲੋਕ ਜ਼ਖ*ਮੀ ਹੋ ਗਏ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਰਵਿਸ ਲੇਨ ਵੱਲ ਮੁੜ ਰਹੇ ਆਟੋ ਨੂੰ ਗਲਤ ਦਿਸ਼ਾ ਤੋਂ ਤੇਜ਼ੀ ਨਾਲ ਆ ਰਹੇ ਟਰੱਕ ਨੇ ਟੱਕਰ ਮਾਰੀ।

ਜਾਣਕਾਰੀ ਅਨੁਸਾਰ, ਲੇਬਰ ਵਰਗ ਦੇ 10 ਲੋਕ ਰੇਲ ਰਾਹੀਂ ਸਰਹਿੰਦ ਜੰਕਸ਼ਨ ਉੱਤੇ ਉਤਰ ਕੇ ਮੰਡੀ ਗੋਬਿੰਦਗੜ੍ਹ ਵੱਲ ਜਾ ਰਹੇ ਸਨ। ਆਟੋ ਵਿੱਚ ਔਰਤਾਂ ਅਤੇ ਬੱਚੇ ਵੀ ਸਵਾਰ ਸਨ। ਰੇਲਵੇ ਰੋਡ ਤੋਂ ਮੋੜ ਮੁੜਦੇ ਸਮੇਂ ਟਰੱਕ ਨੇ ਆਟੋ ਨੂੰ ਭਿੜ ਮਾਰੀ। ਟੱਕਰ ਇਨੀ ਜ਼ਬਰਦਸਤ ਸੀ ਕਿ ਆਟੋ ਉਲਟ ਗਿਆ ਅਤੇ ਮੌਕੇ ‘ਤੇ ਅਫ਼ਰਾ-ਤਫ਼ਰੀ ਫੈਲ ਗਈ।

ਦੋਵੇਂ ਵਾਹਨ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਰਾਹਗੀਰਾਂ ਅਤੇ ਨਿਵਾਸੀਆਂ ਨੇ ਜ਼ਖ*ਮੀਆਂ ਨੂੰ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਭੇਜਿਆ। ਉਥੇ 8 ਸਾਲਾ ਬੱਚੇ ਨੂੰ ਮ੍ਰਿ*ਤ ਘੋਸ਼ਤ ਕਰ ਦਿੱਤਾ ਗਿਆ, ਜਦਕਿ ਹੋਰ ਜ਼ਖ*ਮੀਆਂ ਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਵੇਂ ਡਰਾਈਵਰਾਂ ਦੀ ਪਛਾਣ ਕਰਕੇ ਗ੍ਰਿਫਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਦੀ ਮੁੱਖ ਵਜ੍ਹਾ ਟਰੱਕ ਦੀ ਗਲਤ ਲੇਨ ਅਤੇ ਤੇਜ਼ ਰਫ਼ਤਾਰ ਮੰਨੀ ਜਾ ਰਹੀ ਹੈ।