Chandigarh 06 Dec 2025 AJ DI Awaaj
Chandigarh Desk : ਮੋਹਾਲੀ ਦੇ ਇੰਦਰਪ੍ਰੀਤ ਪੈਰੀ ਕਤ*ਲਕਾਂਡ ਵਿੱਚ ਇੱਕ ਹੋਰ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਦੀ ਪਛਾਣ ਉਨ੍ਹਾਂ ਦੇ ਬਾਂਹ ’ਤੇ ਬਣੇ ਟੈਟੂ ਰਾਹੀਂ ਹੋਈ, ਜੋ CCTV ਕੈਮਰਿਆਂ ਵਿੱਚ ਨਜ਼ਰ ਆਏ।
ਜਾਂਚ ਮੁਤਾਬਕ, ਕਤਲ ਵਾਲੇ ਦਿਨ ਸਵੇਰੇ 11 ਵਜੇ ਲੁਧਿਆਣਾ ਵਿੱਚ ਕ੍ਰੇਟਾ ਗੱਡੀ ਵਿੱਚ ਮੁਲਜ਼ਮਾਂ ਦੀ ਮੂਵਮੈਂਟ ਦਰਜ ਹੋਈ। ਇਸ ਤੋਂ ਬਾਅਦ ਉਹ ਦੁਪਹਿਰ 2:30 ਵਜੇ ਖਰੜ ਪਹੁੰਚੇ, ਜਿੱਥੇ ਮਾਰਕੀਟ ਵਿੱਚ 3 ਬਦਮਾਸ਼ ਖਾਂਦੇ-ਪੀਂਦੇ ਅਤੇ ਬੇਫਿਕਰੀ ਨਾਲ ਘੁੰਮਦੇ ਨਜ਼ਰ ਆਏ। ਇਹ ਸਾਰੇ ਦ੍ਰਿਸ਼ CCTV ਵਿੱਚ ਕੈਦ ਹੋਏ, ਜਿਨ੍ਹਾਂ ਵਿੱਚ ਇੱਕ ਬਦਮਾਸ਼ ਦਾ ਟੈਟੂ ਸਾਫ਼ ਦਿੱਸਿਆ।
ਮੁਲਜ਼ਮ ਫਿਰ 4:35 ਵਜੇ ਮੁਹਾਲੀ ਤੋਂ ਚੰਡੀਗੜ੍ਹ ਵੱਲ ਨਿਕਲੇ ਅਤੇ ਸ਼ਾਮ 6 ਵਜੇ ਸੈਕਟਰ 26 ਵਿੱਚ ਕ੍ਰੇਟਾ ਗੱਡੀ ਵਿੱਚ ਦਿਖੇ। ਕ*ਤਲ ਦੇ ਬਾਅਦ, ਦੋ ਬਦਮਾਸ਼ਾਂ ਨੇ ਗੱਡੀ ਪੰਚਕੂਲਾ ਵਿੱਚ ਛੱਡੀ ਅਤੇ ਰਾਹ ਵਿੱਚ ਇੱਕ ਸਾਥੀ ਨੂੰ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਜਲੰਧਰ ਨੰਬਰ ਵਾਲੀ ਬਾਈਕ ’ਤੇ ਫਰਾਰ ਹੋ ਗਏ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਲੰਧਰ ਵਿੱਚ ਵੀ ਟੀਮ ਭੇਜੀ ਹੈ ਅਤੇ ਮੁਲਜ਼ਮਾਂ ਦੀ ਗਤੀਵਿਧੀਆਂ ਦੀ ਕੜੀ ਤੋਂ ਕੜੀ ਜੋੜੀ ਜਾ ਰਹੀ ਹੈ।














