10 ਮਾਰਚ 2025 Aj Di Awaaj
ਪੰਜਾਬ ਸਰਕਾਰ ਨੇ ਨਸ਼ੇ ਅਤੇ ਨਸ਼ਾ ਤਸਕਰੀ ਦੇ ਖਿਲਾਫ ਆਪਣੇ ਜੁਜ਼ਬੇ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਇੰਟਰਸਟੇਟ ਨਾਕੇ ਲਗਾਉਣ ਦੇ ਨਾਲ ਨਸ਼ਾ ਤਸਕਰਾਂ ਦੀ ਜਾਇਦਾਤ ਉੱਤੇ ਬੁਲਡੋਜ਼ਰ ਚਲਾਉਣ ਸ਼ੁਰੂ ਕਰ ਦਿੱਤਾ ਹੈ।ਤਰਨਤਾਰਨ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਮਾਫੀਆ ਦੇ ਮੈਂਬਰ ਸ਼ਹਿਨਾਜ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸ਼ੌਨ ਭਿੰਡਰ ਵਜੋਂ ਹੋਈ ਹੈ ਅਤੇ ਇਹ ਐਫਬੀਆਈ ਦਾ ਵਾਨਟੇਂਡ ਕ੍ਰਿਮਿਨਲ ਹੈ। ਭਿੰਡਰ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੀਨ ਤਸਕਰੀ ਕਰ ਰਿਹਾ ਸੀ ਅਤੇ ਇਹ ਇੱਕ ਵੱਡੇ ਨਾਰਕੋਟਿਕਸ ਸਿੰਡੀਕੇਟ ਦਾ ਹਿਸਾ ਹੈ। ਇਹ ਐਕਸ਼ਨ ਅਮਰੀਕਾ ਵਿੱਚ 26 ਫਰਵਰੀ, 2025 ਨੂੰ ਉਸ ਦੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਾਰੀ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ, ਤਕਦੀਰ ਸਿੰਘ, ਸਰਬਸ਼ੀਤ ਸਿੰਘ ਅਤੇ ਫਰਨਾਂਡੋ ਵਾਲਾਡੇਰੇਸ ਵਜੋਂ ਹੋਈ ਹੈ।
