Home Tags Malerkotla News

Tag: Malerkotla News

ਨਸ਼ਾ ਮੁਕਤੀ ਯਾਤਰਾ ਵੱਲੋਂ ਹਲਕਾ ਮਾਲੇਰਕੋਟਲਾ ਦੇ ਪਿੰਡ ਬਾਪਲਾ ਪੁੱਜਕੇ ਘਰ ਘਰ ਦਿੱਤੀ ਦਸਤਕ

0
ਸੰਦੋੜ/ਮਾਲੇਰਕੋਟਲਾ 23 ਮਈ 2025 AJ DI Awaajਨਸ਼ਾ ਮੁਕਤੀ ਯਾਤਰਾ ਦੌਰਾਨ ਮਾਲੇਰਕੋਟਲਾ ਹਲਕੇ ਦੇ ਬਾਪਲਾ ਵਿਖੇ ਨਸ਼ਿਆਂ ਵਿਰੁੱਧ ਹੋਕਾ ਦਿੱਤਾ ਗਿਆ। ਪਿਛਲੇ ਦਿਨੀਂ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਪਿੰਡ ਬਾਪਲਾ ਵਿਖੇ ਪੁਜੀ ਨਸ਼ਾ ਮੁਕਤੀ ਯਾਤਰਾ ਦੌਰਾਨ  ਇੱਕ ਨਸ਼ਾ ਛੱਡਣ ਵਾਲੇ ਹੀਰੋ ਨੌਜਵਾਨ ਨੇ ਆਪਣੀ ਵਿਥਿਆ ਬਿਆਨੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਸਮਾਜ ਦੇ ਅਸਲ ਹੀਰੋ ਬਨਣ ਲਈ ਪ੍ਰੇਰਿਤ ਕੀਤਾ ਤੇ ਕਿਹਾ, "ਨਸ਼ਾ ਛੱਡਣ ਦੀ ਤਾਕਤ ਸਰੀਰਕ ਸਮਰੱਥਾ ਤੋਂ ਨਹੀਂ ਆਉਂਦੀ, ਇਹ ਇੱਕ ਅਦੁੱਤੀ ਇੱਛਾ ਸ਼ਕਤੀ ਤੋਂ ਆਉਂਦੀ ਹੈ" ਦਿੜ੍ਰ ਇੱਛਾ ਸਕਤੀ ਨਾਲ ਨਸ਼ਿਆਂ ਦੇ ਮਕੜ ਜਾਲ ਵਿੱਚੋਂ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਐਸ.ਐਚ.ਓ ਸੰਦੋੜ ਗਗਨ ਦੀਪ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ” ਸਭ ਤੋਂ ਔਖੀਆਂ ਗੱਲਾਂ ਵਿੱਚੋਂ ਇੱਕ ਇਹ ਸਿੱਖਣਾ ਸੀ, ਕਿ ਮੈਂ ਠੀਕ ਹੋਣ ਦੇ ਯੋਗ ਹਾਂ " । ਇਸ ਗੱਲ ਦਾ ਭਰੋਸਾ ਐਸ.ਐਚ.ਓ ਨੇ ਦਿੱਤਾ ਤੇ ਮੇਰੀ ਜਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ । ਅੱਜ ਮੈ ਆਪਣੇ ਅਤੇ ਆਪਣੇ ਪਰਿਵਾਰ ਦੀ ਦੇਖ ਰੇਖ ਕਰ ਰਿਹਾ ਹਾਂ।ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਸਵਾਰਨ ਵਾਲੇ ਨੌਜਵਾਨ ਨੇ ਆਪਣਾ ਜੀਵਨ ਅਨੁਭਵ ਸਾਂਝਾ ਕਰਕੇ ਹੋਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ। ਉਸ ਨੇ ਦੱਸਿਆ ਕਿ ਕਿਵੇਂ ਨਸ਼ੇ ਨੇ ਉਸਦੀ ਜ਼ਿੰਦਗੀ ਨੂੰ ਤਬਾਹੀ ਦੇ ਕਿਨਾਰੇ ਲਾ ਦਿੱਤਾ ਸੀ, ਪਰ ਨਸ਼ਾ ਛੱਡ ਕੇ ਉਸ ਨੇ ਨਾ ਸਿਰਫ਼ ਆਪਣਾ ਆਪ ਬਚਾਇਆ, ਸਗੋਂ ਹੁਣ ਸਮਾਜ ਲਈ ਇਕ ਰੋਲ ਮਾਡਲ ਵੀ ਬਣ ਗਿਆ ਹੈ। ਉਸ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ, “ਨਸ਼ਿਆਂ ਦੇ ਨਜ਼ਦੀਕ ਨਾ ਜਾਓ, ਅਸਲੀ ਹੀਰੋ ਉਹੀ ਹੈ ਜੋ ਨਸ਼ਿਆਂ ਤੋਂ ਦੂਰ ਰਹਿੰਦਾ ਹੈ।”                ਵਿਧਾਇਕ ਮਾਲੇਰਕੋਟਲਾ...

ਵਧ ਰਹੇ ਤਾਪਮਾਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਨਤਾ ਲਈ ਜਾਰੀ ਕੀਤਾ ਗਿਆ...

0
ਮਾਲੇਰਕੋਟਲਾ, 22 ਮਈ 2025AJ Di Awaajਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਤਾਪਮਾਨ ਨੇ ਸਿਹਤ ਨਾਲ ਸਬੰਧਤ ਚਿੰਤਾਵਾਂ ਨੂੰ ਵਧਾ ਦਿੱਤਿਆ ਹਨ। ਸਿਹਤ...

ਮੁਫ਼ਤ ਮੈਗਾ ਮੈਡੀਕਲ ਚੈਂਕਅਪ ਕੈਂਪ “ਮਾਲੇਰਕੋਟਲਾ ਕਲੱਬ” ਵਿਖੇ 25 ਮਈ ਨੂੰ

0
ਮਾਲੇਰਕੋਟਲਾ, 20 ਮਈ 2025 Aj Di Awaaj                ਜਿਲ੍ਹਾ ਨਿਵਾਸੀਆਂ ਦੀ ਸਿਹਤ ਸੰਭਾਲ ਵੱਲ ਇਕ ਹੋਰ ਕਦਮ ਚੁੱਕਦੇ ਹੋਏ, "ਮਾਲੇਰਕੋਟਲਾ ਕਲੱਬ" ਵਿਖੇ 25 ਮਈ ਦਿਨ ਐਤਵਾਰ ਨੂੰ ਇਕ ਵੱਡਾ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਵਿੱਚ ਖਾਸ ਤੌਰ 'ਤੇ ਗੁਰਦੇ, ਪੀਤੇ, ਹੱਡੀਆਂ, ਬੀ.ਪੀ., ਸ਼ੂਗਰ, ਥਾਈਰਾਇਡ, ਦਮਾਂ, ਅਧਰੰਗ, ਬੱਚਿਆਂ ਅਤੇ ਔਰਤਾਂ ਸੰਬੰਧੀ ਰੋਗਾਂ ਦੀ ਜਾਂਚ ਤੇ ਇਲਾਜ ਲਈ ਵਿਸ਼ੇਸ਼ ਮਾਹਰ ਡਾਕਟਰ ਮੌਜੂਦ ਰਹਿਣਗੇ ਜੋ ਕਿ ਲੋੜਵੰਦਾ ਦੀ ਮੁਫ਼ਤ ਜਾਂਚ ਕਰਨਗੇ ।                       ਇਹ ਮੈਗਾ ਕੈਂਪ ਖਾਸ ਤੌਰ 'ਤੇ ਲੋੜਵੰਦ ਲੋਕਾਂ ਲਈ ਆਯੋਜਿਤ ਕੀਤਾ ਗਿਆ ਹੈ ।  ਜਿਲ੍ਹਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਆ ਕੇ ਇਸ ਕੈਂਪ ਦਾ ਲਾਹਾ ਲੈਣ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ। ਇਸ ਕੈਂਪ ਵਿੱਚ ਮੈਂਸ ਪ੍ਰੋਫਾਈਲ ਹਸਪਤਾਲ...

ਜ਼ਿਲ੍ਹਾ ਪੁਲਿਸ ਮੁਖੀ ਨੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰੀ ਬਣਾਈ ਰੱਖਣ ਲਈ ਕੀਤਾ...

0
ਭੋਗੀਵਾਲ/ਮਾਲੇਰਕੋਟਲਾ, 20 ਮਈ 2025 AJ Di Awaaj     ਨਸ਼ੇ ਨਾਲ ਬਰਬਾਦੀ ਵੱਲ ਵਧ ਰਹੀ ਨੌਜਵਾਨ ਪੀੜ੍ਹੀ ਨੂੰ ਸੁਰੱਖਿਅਤ ਤੇ ਸੁਨਹਿਰੇ ਭਵਿੱਖ ਵੱਲ ਰਾਹ ਕਰਨ...

ਡੇਂਗੂ ਤੋਂ ਬਚਾਅ ਲਈ ਸਿਹਤ ਟੀਮਾਂ ਕਰਨਗੀਆਂ ਲਾਰਵੇ ਦਾ ਨਰੀਖਣ-ਸਿਵਲ ਸਰਜਨ

0
ਮਾਲੇਰਕੋਟਲਾ, 20 ਮਈ 2025 AJ Di Awaaj             ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵਿੱਚ ਡੇਂਗੂ ਜਾਗਰੂਕਤਾ ਗਤੀਵਿਧੀਆਂ ਤੇਜ਼ੀ ਲਿਆਂਦੀ ਗਈ ਹੈ ਅਤੇ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।               ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ ਪੈਰ ਫੈਲਾਉਣ ਤੋਂ ਪਹਿਲਾਂ ਹੀ ਉਸ ਦੀ ਰੋਕਥਾਮ ਲਈ ਸੰਘਰਸ਼ਸ਼ੀਲ ਯਤਨਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਵੱਖ-ਵੱਖ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲਾਰਵੇ ਦੀ ਜਾਂਚ ਕਰਨਗੀਆਂ ਅਤੇ ਲੋਕਾਂ ਨੂੰ ਜਾਗਰੂਕ ਵੀ ਕਰਨਗੀਆਂ।             ਡਾ. ਗੋਇਲ ਨੇ ਕਿਹਾ ਕਿ ਇਹ ਟੀਮਾਂ ਪਾਣੀ ਵਾਲੀਆਂ ਟੈਂਕੀਆਂ, ਕੂਲਰਾਂ, ਗਮਲਿਆਂ, ਫ਼ਜ਼ੂਲ ਪਏ ਬਰਤਨਾਂ, ਟਾਇਰਾਂ, ਅਤੇ ਹੋਰ ਉਨ੍ਹਾਂ ਥਾਵਾਂ ਦੀ ਜਾਂਚ ਕਰਨਗੀਆਂ ਜਿੱਥੇ ਪਾਣੀ ਇਕੱਠਾ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲਾਰਵਾ ਮਿਲਣ ਦੀ ਸਥਿਤੀ ਵਿੱਚ ਘਰ ਮਾਲਕਾਂ ਨੂੰ ਤੁਰੰਤ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਪਾਣੀ ਨੂੰ ਸਾਫ਼ ਕਰਕੇ ਭਰੋਸੇਯੋਗ ਢੰਗ ਨਾਲ ਢੱਕਣ।         ਸਿਵਲ ਸਰਜਨ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਚਿਤ ਅਤੇ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਜ਼ਿਆਦਾਤਰ ਸਵੇਰੇ ਤੇ ਸ਼ਾਮ ਦੇ ਸਮੇਂ ਡੰਗਦਾ ਹੈ ਅਤੇ ਇਹ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਘਰ ਦੇ ਆਲ਼ੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਹਫ਼ਤੇ ਵਿੱਚ ਘੱਟੋ ਘੱਟ ਇੱਕ ਵਾਰ ਟੈਂਕੀਆਂ ਅਤੇ ਕੂਲਰਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ।         ਸਿਹਤ ਵਿਭਾਗ ਨੇ ਸਕੂਲਾਂ, ਆਂਗਣਵਾੜੀ ਕੇਂਦਰਾਂ, ਅਤੇ ਹੋਰ ਸਰਵਜਨਕ ਥਾਵਾਂ...

ਪੰਜਾਬ ਸਿੱਖਿਆ ਕ੍ਰਾਂਤੀ” ਕੇਵਲ ਇੱਕ ਮੁਹਿੰਮ ਨਹੀਂ, ਬਲਕਿ ਨਵੇਂ ਯੁੱਗ ਸ਼ੁਰੂਆਤ- ਵਿਧਾਇਕ ਅਮਰਗੜ੍ਹ

0
ਅਮਰਗੜ੍ਹ/ਮਾਲੇਰਕੋਟਲਾ 19 ਮਈ 2025 AJ DI Awaaj    "ਪੰਜਾਬ ਸਿੱਖਿਆ ਕ੍ਰਾਂਤੀ" ਹੁਣ ਕੇਵਲ ਇੱਕ ਮੁਹਿੰਮ ਨਹੀਂ, ਬਲਕਿ ਨਵੇਂ ਯੁੱਗ ਸ਼ੁਰੂਆਤ ਵੱਲ ਵੱਧਦੇ ਕਦਮ ਹਨ ਜੋ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਵਿਸ ਐਕਟ 2018 ਤਹਿਤ ਲੰਬਿਤ ਮਾਮਲਿਆਂ ਦੀ ਸਮੀਖਿਆ

0
ਮਾਲੇਰਕੋਟਲਾ 16 ਮਈ 2025 Aj DI Awaaj ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੰਧੂ ਦੀ ਅਗਵਾਈ ਹੇਠ ਅੱਜ ਸੀ.ਐਮ.ਵਿੰਡੋ ਅਤੇ ਪੀ.ਜੀ.ਆਰ.ਐਸ.(ਪ੍ਰਸ਼ਾਸ਼ਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ)...

ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨਾਲ ਕੀਤੀ...

0
ਮਾਲੇਰਕੋਟਲਾ 13 ਮਈ 2025 AJ DI Awaaj ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਵੱਲੋਂ ਅੱਜ ਸਾਬਕਾ ਸੈਨਿਕਾਂ ਨਾਲ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ,...

ਹੁਣ ਜ਼ਿਲ੍ਹਾ ਨਿਵਾਸੀ ਟਰਾਂਸਪੋਰਟ ਵਿਭਾਗ ਨਾਲ ਸਬੰਧਤ 29 ਤਰ੍ਹਾਂ ਦੀਆਂ ਸੇਵਾਵਾਂ, ਸੇਵਾ ਕੇਂਦਰਾਂ ਰਾਹੀਂ...

0
ਮਾਲੇਰਕੋਟਲਾ 12 ਮਈ :                   ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਇਕ ਹੋਰ ਵੱਡਾ ਕਦਮ ਚੁੱਕਦਿਆਂ ਹੁਣ ਜਿਲ੍ਹੇ ਦੇ ਨਾਗਰਿਕ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ 29 ਤਰ੍ਹਾਂ ਦੀਆਂ ਸੇਵਾਵਾਂ ਸਿੱਧੇ ਤੌਰ ਤੇ ਆਪਣੇ ਨੇੜਲੇ ਸੇਵਾ ਕੇਂਦਰਾਂ ਤੋਂ ਹਾਸਲ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੀਜ਼ਨਲ ਟਰਾਂਸਪੋਰਟ ਅਫਸਰ (RTA) ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਇਹ ਕਦਮ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਹੋਰ ਵਧੀਆ ਬਣਾਉਣ ਅਤੇ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਸਰਲ ਢੰਗ ਨਾਲ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਹੇਠ ਚੁੱਕਿਆ ਗਿਆ ਹੈ।             ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਤੇ ਸੇਵਾ ਸਹਾਇਕਾਂ ਨੂੰ ਟਰਾਂਸਪੋਰਟ...

ਐਸ.ਡੀ.ਐਮ. ਮਾਲੇਰਕੋਟਲਾ ਦੀ ਅਗਵਾਈ ਵਿੱਚ ਪੀਸ ਕਮੇਟੀ ਦੀ ਮੀਟਿੰਗ ਆਯੋਜਿਤ

0
ਮਾਲੇਰਕੋਟਲਾ, 12 ਮਈ 2025 Aj Di Awaaj                    ਮਾਲੇਰਕੋਟਲਾ ’ਚ ਭਾਈਚਾਰਕ ਸਾਂਝ, ਏਕਤਾ ਅਤੇ ਸ਼ਾਂਤੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਅੱਜ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ...

Latest News