Tag: Ferozepur News
ਵਿਧਾਇਕ ਰਜਨੀਸ਼ ਦਹੀਯਾ ਨੇ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਕੀਤਾ...
ਫ਼ਿਰੋਜ਼ਪੁਰ 27 ਮਈ 2025 Aj Di Awaaj
‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਨੇ ਅੱਜ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੋਹਕਮ...
ਵਿਸ਼ਵ ਥੈਲਾਸੀਮੀਆ ਦਿਹਾੜੇ ਮੌਕੇ ਕਰਵਾਏ ਚਾਰਟ ਮੇਕਿੰਗ ਮੁਕਾਬਲੇ
ਫ਼ਿਰੋਜ਼ਪੁਰ, 26 ਮਈ 2025 Aj Di Awaaj
ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਵਿਸ਼ਵ ਥੈਲਾਸੀਮੀਆ ਦਿਹਾੜੇ ਮੌਕੇ ਸਿਵਲ ਹਸਪਤਾਲ਼...
ਅਗਨੀਵੀਰ ਰੈਲੀ ਵਾਸਤੇ ਹੋਣ ਵਾਲੀ ਲਿਖਤੀ ਪ੍ਰੀਖਿਆ ਦੀ ਮੁਫ਼ਤ ਕੋਚਿੰਗ 27 ਨੂੰ
ਫਿਰੋਜ਼ਪੁਰ 23 ਮਈ 2025 AJ DI Awaaj
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਤਹਿਤ ਜਿਲ੍ਹਾ ਰੋਜ਼ਗਾਰ ਦਫ਼ਤਰ, ਆਈ ਬਲਾਕ, ਦੂਜੀ ਮੰਜ਼ਿਲ, ਡੀ.ਸੀ. ਦਫ਼ਤਰ, ਫਿਰੋਜਪੁਰ ਛਾਉਣੀ 9465474122 ਵੱਲੋਂ ਅਗਨੀਵੀਰ ਰੈਲੀ ਵਾਸਤੇ ਹੋਣ ਵਾਲੀ ਲਿਖਤੀ ਪ੍ਰੀਖਿਆ ਦੀ ਮੁਫ਼ਤ ਕੋਚਿੰਗ 27 ਮਈ ਨੂੰ ਕਰਵਾਈ ਜਾਣੀ ਹੈ। ਇਸ ਸਬੰਧੀ ਸ਼੍ਰੀ ਦਿਲਬਾਗ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਇਸ ਕੋਚਿੰਗ ਵਿੱਚ ਉਹੀ ਉਮੀਦਵਾਰ ਭਾਗ ਲੈ ਸਕਦਾ ਹੈ, ਜਿਸ ਨੇ ਸਮੇਂ ਰਹਿੰਦੇ ਖੁਦ ਨੂੰ JoinIndianarmy ਦੀ ਵੈਬਸਾਈਟ ਉੱਤੇ ਰਜਿਸਟਰ ਕੀਤਾ ਹੈ। ਉਮੀਦਵਾਰ 26 ਮਈ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਫਿਰੋਜ਼ਪੁਰ ਸਵੇਰੇ 09 ਤੋਂ ਸ਼ਾਮ 05 ਵਜੇ ਤੱਕ ਆ ਕੇ ਆਪਣੇ ਆਪ ਨੂੰ ਮੁਫਤ ਕੋਚਿੰਗ ਲਈ ਰਜਿਸਟਰ ਕਰਵਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਨੀਵੀਰ ਰੈਲੀ ਵਾਸਤੇ ਕੋਚਿੰਗ ਪੰਜਾਬ ਸਰਕਾਰ ਦੇ ਸੀਪਾਈਟ ਸੈਂਟਰ ਪਿੰਡ ਹਕੂਮਤ ਸਿੰਘ ਵਾਲਾ ਨੇੜੇ ਤਲਵੰਡੀ ਭਾਈ, ਫਿਰੋਜਪੁਰ ਮੋਗਾ ਰੋਡ ਵਿਖੇ ਪਹਿਲਾਂ ਹੀ ਚੱਲ ਰਹੀ ਹੈ ਅਤੇ ਉਮੀਦਵਾਰ ਆਪਣੀ ਸਹੁਲਤ ਅਨੁਸਾਰ ਜਿੱਥੇ ਉਸਨੂੰ ਨੇੜੇ ਪੈਂਦਾ ਹੈ ਉਥੇ ਜਾ ਕੇ ਕੋਚਿੰਗ ਲੈ ਸਕਦੇ ਹਨ। ਜਾਣਕਾਰੀ ਲਈ ਸੀ—ਪਾਈਟ ਸੈਂਟਰ ਦੇ ਫੋਨ ਨੰਬਰ 8872802046,7888848823,7889175575 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।
ਨਸ਼ਾ ਮੁਕਤੀ ਯਾਤਰਾ ਤਹਿਤ ਕੋਠੀ ਰਾਏ ਸਾਹਿਬ, ਪੀਰਾਂ ਵਾਲਾ, ਕੈਨਾਲ ਕਲੋਨੀ ਵਿਖੇ ਜਾਗਰੂਕਤਾ ਸਮਾਗਮ...
ਫ਼ਿਰੋਜ਼ਪੁਰ 23 ਮਈ 2025 AJ Di Awaaj
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ‘ਨਸ਼ਾ ਮੁਕਤੀ...
ਟ੍ਰੇਡਰਜ਼ ਕਮਿਸ਼ਨ ਚੇਅਰਮੈਨ ਅਨਿਲ ਠਾਕੁਰ ਵੱਲੋਂ ਵਪਾਰੀਆਂ ਨਾਲ ਵਿਚਾਰ-ਵਟਾਂਦਰਾ
ਫ਼ਿਰੋਜ਼ਪੁਰ, 22 ਮਈ 2025 AJ DI Awaaj
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ (ਆਬਕਾਰੀ ਤੇ ਕਰ ਵਿਭਾਗ) ਦੇ ਚੇਅਰਮੈਨ ਅਨਿਲ ਠਾਕੁਰ ਵੱਲੋਂ ਅੱਜ ਜ਼ਿਲ੍ਹੇ ਦੇ ਵਪਾਰੀਆਂ, ਕਾਰੋਬਾਰੀਆਂ, ਬਿਲਡਰਜ਼ ਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਕਈਆਂ ਦਾ ਮੌਕੇ ਤੇ ਹੱਲ ਵੀ ਕੀਤਾ ਗਿਆ।
ਪੰਜਾਬ ਰਾਜ ਦੇ ਜੀ.ਐਸ.ਟੀ, ਜ਼ਿਲ੍ਹੇ, ਮੋਬਾਇਲ ਵਿੰਗ ਅਤੇ...
ਵਿਧਾਇਕ ਰਣਬੀਰ ਭੁੱਲਰ ਨੇ ਨਸ਼ੇ ਦੇ ਖਾਤਮੇ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ
ਫਿਰੋਜ਼ਪੁਰ, 22 ਮਈ 2025 Aj Di Awaaj
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ...
ਵਿਧਾਇਕ ਰਣਬੀਰ ਭੁੱਲਰ ਨੇ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ...
ਫ਼ਿਰੋਜ਼ਪੁਰ, 21 ਮਈ 2025 Aj Di Awaaj
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ...
ਜ਼ਿਲ੍ਹੇ ਦੇ ਚਾਹਵਾਨ ਨੌਜਵਾਨ ਡਿਪਲੋਮਾ ਇਨ ਮੈਡੀਟੇਸ਼ਨ ਯੋਗ ਸਾਇੰਸ ਨਾਲ ਜੁੜਨ : ਅਮਨਪ੍ਰੀਤ ਕੌਰ
ਫਿਰੋਜ਼ਪੁਰ, 20 ਮਈ 2025 Aj DI Awaaj
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿੱਚ ਚੱਲ ਰਹੀ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਨੇ ਜ਼ਿਲ੍ਹੇ ਵਿੱਚ ਸ਼ਾਨਦਾਰ ਨਤੀਜੇ ਦਿਖਾਏ ਹਨ। ਇਸ ਪ੍ਰੋਗਰਾਮ ਦੇ ਤਹਿਤ ਡਿਪਲੋਮਾ ਇਨ ਮੈਡੀਟੇਸ਼ਨ ਯੋਗ ਸਾਇੰਸ ਦੇ ਵਿਦਿਆਰਥੀਆਂ ਨੂੰ ਨਾ ਕੇਵਲ ਯੋਗਾ ਸਿਖਾਇਆ ਜਾ ਰਿਹਾ ਹੈ, ਬਲਕਿ ਉਨ੍ਹਾਂ ਨੂੰ ਮਾਹਿਰ ਯੋਗਾ ਅਧਿਆਪਕ ਬਣਨ ਦੀ ਵੀ ਤਿਆਰੀ ਕਰਵਾਈ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਲਈ ਇਕ ਨਵੀਂ ਉਮੀਦ ਬਣ ਕੇ ਉਭਰੀ ਹੈ। ਨਿਯਮਤ ਯੋਗਾ ਅਭਿਆਸ ਨਾਲ ਕਈ ਨੌਜਵਾਨਾਂ ਨੇ ਆਪਣੇ ਜੀਵਨ ਵਿੱਚ ਨਵੀਂ ਉਰਜਾ ਅਤੇ ਅਹਿਮੀਅਤ ਪਾਈ ਹੈ ਅਤੇ ਉਹ ਹੁਣ ਨਸ਼ੇ ਤੋਂ ਮੁਕਤ ਹੋ ਕੇ ਸਿਹਤਮੰਦ ਜੀਵਨ ਜੀ ਰਹੇ ਹਨ।
ਇਸ ਡਿਪਲੋਮਾ ਪ੍ਰੋਗਰਾਮ ਤਹਿਤ ਯੋਗ ਦੀਆਂ ਵੱਖ -ਵੱਖ ਗਤੀਵਿਧੀਆਂ ਅਤੇ ਯੋਗਾ ਦੇ ਭਵਿੱਖ, ਕੈਰੀਅਰ ਵਿਕਲਪ ਸਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਤੋਂ ਬਾਅਦ ਮਾਹਿਰ ਯੋਗਾ ਅਧਿਆਪਕਾਂ ਨੇ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਯੋਗਾ ਸਿਖਾਉਣਾ ਸ਼ੁਰੂ ਕਰਨਗੇ। ਉਹ ਪਿੰਡਾਂ ਵਿੱਚ ਸਿਹਤਮੰਦ ਜੀਵਨਸ਼ੈਲੀ, ਅਨੁਸ਼ਾਸਨ ਅਤੇ ਖੁਸ਼ਹਾਲੀ ਦਾ ਸੰਦੇਸ਼ ਫੈਲਾਉਣਗੇ, ਜਿਸ ਨਾਲ ਪਿੰਡਾਂ ਵਿੱਚ ਵੀ ਜੀਵਨਸ਼ੈਲੀ ਵਿੱਚ ਯੋਗਾ ਨਾਲ ਸਕਾਰਾਤਮਕ ਬਦਲਾਅ ਆਵੇਗਾ।
ਉਨ੍ਹਾਂ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਦਾ ਇਹ ਯਤਨ ਨਾ ਸਿਰਫ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰ ਰਿਹਾ ਹੈ, ਸਗੋਂ ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਇਸ ਪਹਲ ਦੀ ਸਰਾਹਨਾ ਕੀਤੀ ਗਈ। ਉਨ੍ਹਾਂ ਜ਼ਿਲੇ ਦੇ ਚਾਹਵਾਨ ਨੌਜਵਾਨਾਂ ਨੂੰ ਡਿਪਲੋਮਾ ਇੰਨ ਮੈਡੀਟੇਸ਼ਨ ਯੋਗ ਸਾਇੰਸ ਨਾਲ ਜੁੜਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਅਕਤੂਬਰ 2023 ਤੋਂ ਸ਼ੁਰੂ ਹੋਈ ਸੀ.ਐਮ. ਦੀ ਯੋਗਸ਼ਾਲਾ ਨੂੰ ਜ਼ਿਲ੍ਹੇ ਵਿੱਚ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਅਧੀਨ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਇਨ੍ਹਾਂ ਯੋਗ ਕਲਾਸਾਂ ਵਿੱਚ 3500 ਤੋਂ ਵੱਧ ਲੋਕ ਰੋਜ਼ਾਨਾ ਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਯੋਗ ਸਿਖਣ ਦੇ ਚਾਹਵਾਨ 25 ਮੈਂਬਰਾਂ ਦਾ ਗਰੁੱਪ ਬਣਾ ਕੇ ਹੈਲਪਲਾਈਨ ਨੰਬਰ 76694-00500 ਤੇ ਮਿਸਡ ਕਾਲ ਕਰ ਸਕਦੇ ਹਨ ਜਾਂ ਮੋਬਾਇਲ ਨੰਬਰ 78888-40115 ’ਤੇ ਵੀ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ http://cmdiyogshala.punjab.gov.in ’ਤੇ ਵੀ ਰਜਿਸਟਰੇਸ਼ਨ ਕੀਤਾ ਜਾ ਸਕਦਾ ਹੈ।
ਸਿਹਤ ਵਿਭਾਗ ਨੇ ਵਿਸ਼ਵ ਹਾਈਪਰਟੈਂਸ਼ਨ ਦਿਹਾੜੇ ਮੌਕੇ ਪੰਚਾਇਤਾਂ ਨੂੰ ਕੀਤਾ ਜਾਗਰੂਕ
ਫ਼ਿਰੋਜ਼ਪੁਰ ,19 ਮਈ 2025 Aj DiAwaaj
ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਨਵੇਂ ਚੁਣੇ ਸਰਪੰਚਾਂ /ਪੰਚਾਂ ਨੂੰ ਸਿਹਤ ਸੰਭਾਲ...
ਐੱਸ.ਬੀ.ਐੱਸ. ਯੂਨੀਵਰਸਿਟੀ ’ਚ ਰੈੱਡ ਰਿਬਨ ਕਲੱਬ ਵੱਲੋਂ ‘ਨਸ਼ਿਆਂ ਵਿਰੁੱਧ ਯੁੱਧ’ ’ਤੇ ਸੈਮੀਨਾਰ ਤੇ ਲੈਕਚਰ
ਫ਼ਿਰੋਜ਼ਪੁਰ, 16 ਮਈ 2025 Aj Di Awaaj
ਬੀਤੇ ਦਿਨ ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਮਾਣਯੋਗ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਰਜਿਸਟਰਾਰ...

















