ਸਪਲਾਈਜ਼ ਕੰਟਰੋਲਰ ਵੱਲੋਂ ਗੈਸ ਏਜੰਸੀਆਂ ਦੇ ਡੀਲਰਾਂ ਨਾਲ ਮੀਟਿੰਗ

39

ਸ੍ਰੀ ਮੁਕਤਸਰ ਸਾਹਿਬ13 ਅਗਸਤ 2025 AJ DI Awaaj

Punjab Desk : ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰਸ੍ਰੀ ਮੁਕਤਸਰ ਸਾਹਿਬ ਸੁਖਵਿੰਦਰ ਸਿੰਘ ਗਿੱਲ ਵੱਲੋਂ ਆਮ ਜਨਤਾ ਨੂੰ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਆਉਂਦੀਆਂ ਸਮੂਹ ਗੈਸ ਏਜੰਸੀਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ।

 ਮੀਟਿੰਗ ਦੌਰਾਨ ਜ਼ਿਲ੍ਹਾ ਕੰਟਰੋਲਰ ਵੱਲੋਂ ਸਮੂਹ ਗੈਸ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਕਿ ਸਮੂਹ ਖਪਤਕਾਰਾਂ ਨੂੰ ਪੂਰੇ ਵਜ਼ਨ ਦੀ ਨਿਰਵਿਘਨ ਸਪਲਾਈ ਗੈਸ ਸਿਲੰਡਰ ਦੀ ਲੀਕੇਜ਼ ਆਦਿ ਚੈਕ ਕਰਨ ਉਪਰੰਤ ਹੀ ਡਲਿਵਰੀ ਕਰਵਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।

 ਇਸ ਤੋਂ ਇਲਾਵਾ ਸਮੂਹ ਗੈਸ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਕਿਸੇ ਵੀ ਖਪਤਕਾਰ ਪਾਸੋਂ ਨਿਰਧਾਰਿਤ ਰੇਟਾਂ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੰਪਨੀ ਦੁਆਰਾ ਪ੍ਰਵਾਨਿਤ ਸਾਧਨਾਂ ਰਾਹੀਂ ਹੀ ਖਪਤਕਾਰਾਂ ਨੂੰ ਗੈਸ ਦੀ ਡਲਿਵਰੀ ਕਰਵਾਈ ਜਾਵੇ।