ਅੱਜ ਦੀ ਆਵਾਜ਼ | 11 ਅਪ੍ਰੈਲ 2025
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਧ ਰਹੀ ਭੀੜ ਨੂੰ ਦੇਖਦਿਆਂ, ਰੇਲਵੇ ਨੇ ਚੰਡੀਗੜ੍ਹ-ਲਖਨਉ ਦਰਮਿਆਨ ਸੁਪਰਫਾਸਟ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਹੈ।
ਟ੍ਰੇਨ ਦੀ ਜਾਣਕਾਰੀ:
-
ਟ੍ਰੇਨ ਨੰਬਰ 04209: ਲਖਨਉ ਤੋਂ 21 ਅਪ੍ਰੈਲ ਨੂੰ ਸਵੇਰੇ 8:45 ਵਜੇ ਚੱਲੇਗੀ ਅਤੇ ਅਗਲੇ ਦਿਨ 7:55 ਵਜੇ ਚੰਡੀਗੜ੍ਹ ਪਹੁੰਚੇਗੀ।
-
ਟ੍ਰੇਨ ਨੰਬਰ 04210: ਚੰਡੀਗੜ੍ਹ ਤੋਂ 22 ਅਪ੍ਰੈਲ ਨੂੰ ਸਵੇਰੇ 10:20 ਵਜੇ ਲਖਨਉ ਲਈ ਰਵਾਨਾ ਹੋਏਗੀ।
-
ਟ੍ਰੇਨ ਹਫਤੇ ਵਿੱਚ ਤਿੰਨ ਦਿਨ – ਲਖਨਉ ਤੋਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ – ਅਤੇ ਚੰਡੀਗੜ੍ਹ ਤੋਂ ਮੰਗਲਵਾਰ, ਵੀਰਵਾਰ, ਸ਼ਨੀਵਾਰ ਨੂੰ ਚਲਾਈ ਜਾਵੇਗੀ।
-
ਕੁੱਲ 35 ਫੇਰੇ ਲਗਾਏ ਜਾਣਗੇ।
ਰੇਲਵੇ ਮੁਤਾਬਕ, ਗਰਮੀਆਂ ਵਿੱਚ ਜ਼ਿਆਦਾਤਰ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਭਰ ਚੁੱਕੀਆਂ ਹਨ, ਜਿਸ ਕਰਕੇ ਇਹ ਵਾਧੂ ਰੇਲ ਗੱਡੀ ਯਾਤਰੀਆਂ ਲਈ ਫਾਇਦਮੰਦ ਹੋਵੇਗੀ।
