Sukhbir Singh Badal ਤੀਜੀ ਵਾਰ ਅਦਾਲਤ ‘ਚ ਗੈਰਹਾਜ਼ਰ, ਅਗਲੀ ਤਰੀਖ ‘ਤੇ ਨਿੱਜੀ ਪੇਸ਼ੀ ਦੇ ਹੁਕਮ

1

27 ਫਰਵਰੀ 2026 ਅੱਜ ਦੀ ਆਵਾਜ਼

Punjab  Desk:  ਨੌਂ ਸਾਲ ਪੁਰਾਣੇ ਮਾਣਹਾਨੀ ਕੇਸ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ Shiromani Akali Dal ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਪੇਸ਼ੀ ਤੋਂ ਛੋਟ ਲੈ ਲਈ।

ਇੱਕ ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਉਹ ਪਾਰਟੀ ਮੀਟਿੰਗ ਦਾ ਹਵਾਲਾ ਦੇ ਕੇ ਗੈਰਹਾਜ਼ਰ ਰਹੇ ਹਨ। ਅਦਾਲਤ ਨੇ ਇਸ ਵਾਰ ਵੀ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕਰ ਲਈ, ਪਰ ਸਖ਼ਤ ਰੁਖ ਅਪਣਾਉਂਦੇ ਹੋਏ ਅਗਲੀ ਸੁਣਵਾਈ 23 ਮਾਰਚ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਗੈਰਹਾਜ਼ਰੀ ਕਾਰਨ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਏ ਸਨ। ਬਾਅਦ ਵਿੱਚ 17 ਜਨਵਰੀ ਨੂੰ ਉਨ੍ਹਾਂ ਅਦਾਲਤ ਵਿੱਚ ਆਤਮ ਸਮਰਪਣ ਕਰਕੇ ਜ਼ਮਾਨਤ ਪ੍ਰਾਪਤ ਕੀਤੀ ਸੀ। ਇਹ ਮਾਮਲਾ ਸਾਲ 2017 ਵਿੱਚ ਧਾਰਮਿਕ ਜਥੇਬੰਦੀ ‘ਅਖੰਡ ਕੀਰਤਨੀ ਜੱਥਾ’ ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸ ਵਿੱਚ ਬਾਦਲ ‘ਤੇ ਵਿਵਾਦਿਤ ਬਿਆਨ ਦੇਣ ਦੇ ਦੋਸ਼ ਲਗਾਏ ਗਏ ਹਨ।