ਮੋਹਾਲੀ:02 july 2025 AJ DI Awaaj
Punjab Desk : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਬੱਸ ਰਾਹੀਂ ਥਾਣੇ ਲਿਜਾਇਆ।
ਸੁਖਬੀਰ ਬਾਦਲ ਦੇ ਨਾਲ ਸੀਨੀਅਰ ਅਕਾਲੀ ਆਗੂ ਬੰਟੀ ਰੋਮਾਣਾ, ਸਿਕੰਦਰ ਸਿੰਘ ਮਲੂਕਾ ਤੇ ਹੋਰ ਨੇਤਾ ਵੀ ਮੌਜੂਦ ਸਨ। ਹਿਰਾਸਤ ਵਿੱਚ ਲੈਣ ਦੇ ਸਮੇਂ ਅਕਾਲੀ ਆਗੂਆਂ ਦੀ ਵੱਡੀ ਗਿਣਤੀ ਮੌਕੇ ‘ਤੇ ਇਕੱਤਰ ਹੋਈ ਹੋਈ ਸੀ।
ਹਾਲਾਂਕਿ ਹਿਰਾਸਤ ਦੇ ਕਾਰਨ ਬਾਰੇ ਅਧਿਕਾਰਕ ਤੌਰ ‘ਤੇ ਕੋਈ ਵੱਡਾ ਬਿਆਨ ਨਹੀਂ ਆਇਆ, ਪਰ ਇਹ ਕਾਰਵਾਈ ਕਿਸੇ ਵੱਡੀ ਰਣਨੀਤੀ ਜਾਂ ਪ੍ਰਦਰਸ਼ਨ ਨਾਲ ਜੁੜੀ ਹੋ ਸਕਦੀ ਹੈ।














