ਸਕੂਲ ਭਲੋਜਲਾ ਦੇ ਵਿਦਿਆਰਥੀ ਕਰ ਰਹੇ ਨੇ ਨਾਮ ਰੌਸ਼ਨ: ਦਲਬੀਰ ਸਿੰਘ ਟੋਂਗ

61

ਤਰਨ ਤਾਰਨ 02 ਜੂਨ 2025 AJ Di Awaaj

ਸਰਕਾਰੀ ਐਲੀਮੈਂਟਰੀ ਸਕੂਲ ਭਲੋਜਲਾ ਦੇ ਮੇਜਰ ਰਿਪੇਅਰ ਅਧੀਨ ਬਣੇ ਨਵੇਂ ਬਲਾਕ ਦਾ ਉਦਘਾਟਨ ਹਲਕਾ ਬਾਬਾ ਬਕਾਲਾ ਦੇ ਐਮ ਐਲ ਏ ਸਰਦਾਰ ਦਲਬੀਰ ਸਿੰਘ ਟੋਂਗ ਵੱਲੋਂ ਕੀਤਾ ਗਿਆ, ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਪੰਜਾਬ ਸਿੱਖਿਆ ਕ੍ਰਾਂਤੀ ਲਹਿਰ ਚਲਾਈ ਗਈ ਹੈ । ਸਕੂਲ ਦੇ ਵਿਦਿਆਰਥੀਆਂ, ਸਮੂਹ ਸਟਾਫ ,ਸਕੂਲ ਮੁਖੀ ਅਤੇ ਸੈਂਟਰ ਸਕੂਲ ਮੁੱਖੀ ਵੱਲੋਂ ਐਮ ਐਲ ਏ  ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

 ਇਸ ਦੇ ਨਾਲ ਹੀ ਇਸ ਸਕੂਲ ਦੀ ਹੋਣਹਾਰ ਵਿਦਿਆਰਥਣ ਸੰਦੀਪ ਕੌਰ ਜਿਸ ਨੇ ਕਿ ਸਰਕਾਰੀ ਐਲੀਮੈਂਟਰੀ ਸਕੂਲ ਭਲੋਜਲਾ ਤੋਂ ਸਿੱਖਿਆ ਗ੍ਰਹਿਣ ਕਰਕੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੀ ਹੈ। ਇੱਥੋਂ ਦੇ ਸਕੂਲ ਮੁੱਖੀ ਸ੍ਰ ਸੁਖਜਿੰਦਰ ਪਾਲ ਸਿੰਘ ਅਤੇ ਸੈਂਟਰ ਸਕੂਲ ਮੁੱਖੀ ਸ੍ਰ ਸੁਖਦੇਵ ਸਿੰਘ ਨੂੰ ਇਸ ਬੱਚੀ ਤੇ ਬਹੁਤ ਮਾਣ ਹੈ, ਜਿਸ ਨੇ ਕਿ ਸਕੂਲ ਪਿੰਡ ਅਤੇ ਤਰਨ ਤਾਰਨ ਜਿਲੇ ਦਾ ਨਾਂ ਰੌਸ਼ਨ ਕੀਤਾ ਹੈ।

ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰ ਦਿਲਬਾਗ ਸਿੰਘ , ਗਗੜੇਵਾਲ ਸਕੂਲ ਤੋਂ ਸਕੂਲ ਮੁੱਖੀ ਮੈਡਮ ਕਰਨਜੀਤ ਕੌਰ ਅਲੋਵਾਲ ਸਕੂਲ ਮੁਖੀ ਸ਼੍ਰੀ ਜਸਵਿੰਦਰ ਕੁਮਾਰ ,ਸਕੂਲ ਦਾ ਸਟਾਫ ਮਨਜੀਤ ਸਿੰਘ, ਬਲਰਾਜ ਸਿੰਘ ਮੈਡਮ ਹਰਦੀਪ ਕੌਰ ,ਪਰਮਜੀਤ ਕੌਰ ਪਰਮਿੰਦਰ ਕੌਰ ਗੁਰਕੀਰਤ ਕੌਰ, ਰਜੇਸ਼ ਕੁਮਾਰ , ਸੰਦੀਪ ਕੰਬੋਜ ਸਰਪੰਚ ਸਰਦਾਰ ਬਲਦੇਵ ਸਿੰਘ ਬੱਬਾ, ਸਰਪੰਚ ਬਲਬੀਰ ਸਿੰਘ ਸਰਪੰਚ ਮੰਗਲ ਸਿੰਘ ਸਮੂਹ ਗ੍ਰਾਮ ਪੰਚਾਇਤ ਭਲੋਜਲਾ ਪੰਚ ਇੰਦਰਜੀਤ ਸਿੰਘ ਵਸਣ ਸਿੰਘ, ਪੰਚ ਠੇਕੇਦਾਰ ਜੀ, ਪੰਚ ਕਿਰਨਪ੍ਰੀਤ ਕੌਰ। ਇਸ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਵਿਦਿਆਰਥੀਆਂ ਦੇ ਮਾਪੇ ਅਤੇ ਪਿਆਰੇ ਵਿਦਿਆਰਥੀ ਹਾਜ਼ਰ ਸਨ।