SSC GD ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਜਾਰੀ , ssc.gov.in ‘ਤੇ ਕਰੋ ਚੈੱਕ…

40

SSC GD Constable Bharti Result Out: एSSC GD Constable Bharti Result 2024: SSC GD ਕਾਂਸਟੇਬਲ ਭਰਤੀ 2024 ਦੇ ਫਾਈਨਲ ਨਤੀਜੇ ਜਾਰੀ ਕਰ ਦਿੱਤੇ ਗਏ ਹਨ, ਜਿਸ ਉਮੀਦਵਾਰ ਨੇ ਵੀ SSC GD ਕਾਂਸਟੇਬਲ ਭਰਤੀ ਪ੍ਰੀਖਿਆ ਦਿੱਤੀ ਹੈ, ਉਹ ssc.gov.in ‘ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵੱਡੀ ਗਿਣਤੀ ਵਿੱਚ ਉਮੀਦਵਾਰ ਐਸਐਸਸੀ ਜੀਡੀ ਕਾਂਸਟੇਬਲ ਪ੍ਰੀਖਿਆ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ।

SSC GD Constable Bharti Result 2024: SSC GD ਕਾਂਸਟੇਬਲ ਭਰਤੀ 2024 ਦੇ ਫਾਈਨਲ ਨਤੀਜੇ ਜਾਰੀ ਕਰ ਦਿੱਤੇ ਗਏ ਹਨ, ਜਿਸ ਉਮੀਦਵਾਰ ਨੇ ਵੀ SSC GD ਕਾਂਸਟੇਬਲ ਭਰਤੀ ਪ੍ਰੀਖਿਆ ਦਿੱਤੀ ਹੈ, ਉਹ ssc.gov.in ‘ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵੱਡੀ ਗਿਣਤੀ ਵਿੱਚ ਉਮੀਦਵਾਰ ਐਸਐਸਸੀ ਜੀਡੀ ਕਾਂਸਟੇਬਲ ਪ੍ਰੀਖਿਆ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਐਸਐਸਸੀ ਜੀਡੀ ਕਾਂਸਟੇਬਲ ਦੀਆਂ 46 ਹਜ਼ਾਰ 617 ਅਸਾਮੀਆਂ ਲਈ 23 ਸਤੰਬਰ ਤੋਂ 14 ਨਵੰਬਰ ਤੱਕ ਭਰਤੀ ਪ੍ਰੀਖਿਆ ਲਈ ਗਈ ਸੀ। ਹੁਣ ਇਸ ਪ੍ਰੀਖਿਆ ਦੇ ਅੰਤਿਮ ਨਤੀਜੇ ਜਾਰੀ ਕਰ ਦਿੱਤੇ ਗਏ ਹਨ, ਜਿਸ ਵਿੱਚ 38603 ਪੁਰਸ਼ ਉਮੀਦਵਾਰਾਂ ਅਤੇ 4818 ਮਹਿਲਾ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ 845 ਉਮੀਦਵਾਰਾਂ ਦਾ ਨਤੀਜਾ ਰੋਕਿਆ ਗਿਆ ਹੈ।

SSC GD Constable Bharti 2024: ਪਹਿਲਾਂ ਹੋਈ ਸੀ ਲਿਖਤੀ ਪ੍ਰੀਖਿਆ…
ਐਸਐਸਸੀ ਜੀਡੀ ਕਾਂਸਟੇਬਲ ਦੀ ਭਰਤੀ ਲਈ ਲਿਖਤੀ ਪ੍ਰੀਖਿਆ 20 ਫਰਵਰੀ ਤੋਂ 7 ਮਾਰਚ ਅਤੇ 30 ਮਾਰਚ ਤੱਕ ਆਯੋਜਿਤ ਕੀਤੀ ਗਈ ਸੀ। ਜਿਸ ਦਾ ਨਤੀਜਾ 10 ਜੁਲਾਈ 2024 ਨੂੰ ਜਾਰੀ ਕੀਤਾ ਗਿਆ ਸੀ। ਲਿਖਤੀ ਪ੍ਰੀਖਿਆ ਵਿੱਚ ਪੀਈਟੀ ਪੀਐਸਟੀ ਲਈ ਕੁੱਲ 3 ਲੱਖ 51 ਹਜ਼ਾਰ 176 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚ 39 ਹਜ਼ਾਰ 440 ਔਰਤਾਂ ਅਤੇ 3 ਲੱਖ 11 ਹਜ਼ਾਰ 736 ਪੁਰਸ਼ ਸ਼ਾਮਲ ਸਨ। ਤੁਹਾਨੂੰ ਦੱਸ ਦੇਈਏ ਕਿ ਐਸਐਸਸੀ ਜੀਡੀ ਕਾਂਸਟੇਬਲ ਦੀਆਂ ਕੁੱਲ 46 ਹਜ਼ਾਰ 617 ਅਸਾਮੀਆਂ ‘ਤੇ ਭਰਤੀ ਹੋਵੇਗੀ । ਜੀਡੀ ਕਾਂਸਟੇਬਲ ਭਰਤੀ 2025 ਲਈ 52 ਲੱਖ 69 ਹਜ਼ਾਰ 500 ਨੌਜਵਾਨਾਂ ਨੇ ਅਪਲਾਈ ਕੀਤਾ ਹੈ।