ਕਲਾਰਾ 22 Dec 2025 AJ DI Awaaj
Punjab Desk : ਪਿੰਡ ਕਲਾਰਾ ਵਿੱਚ ਸਿੱਖ ਸੰਗਤ ਵੱਲੋਂ ਧਾਰਮਿਕ ਭਾਵਨਾਵਾਂ ਅਤੇ ਸੇਵਾ ਦੀ ਭਾਵਨਾ ਨਾਲ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ। ਇਸ ਲੰਗਰ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ ਅਤੇ ਗੁਰੂ ਦਾ ਲੰਗਰ ਛਕਿਆ।

ਇਸ ਮੌਕੇ ਸੰਗਤ ਨੇ ਮਿਲਜੁਲ ਕੇ ਸੇਵਾ ਨਿਭਾਈ ਅਤੇ ਆਪਸੀ ਭਾਈਚਾਰੇ ਤੇ ਇਕਤਾ ਦਾ ਸੁਨੇਹਾ ਦਿੱਤਾ। ਪ੍ਰਬੰਧਕਾਂ ਨੇ ਕਿਹਾ ਕਿ ਲੰਗਰ ਦੀ ਪਰੰਪਰਾ ਸਿੱਖ ਧਰਮ ਦੀ ਮਹੱਤਵਪੂਰਨ ਰੀਤ ਹੈ, ਜੋ ਸਭ ਨੂੰ ਬਰਾਬਰੀ, ਸਾਂਝ ਅਤੇ ਸੇਵਾ ਦਾ ਸੰਦਰਸ਼ ਦਿੰਦੀ ਹੈ।
ਸੰਗਤ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਕਾਰਜ ਜਾਰੀ ਰੱਖਣ ਦਾ ਸੰਕਲਪ ਕੀਤਾ ਗਿਆ।














